ਸਿਹਤ ਵਿਭਾਗ ਵੱਲੋਂ ਬਾਹਰੋਂ ਆਏ ਪਰਿਵਾਰ ਦੀ ਚੈੈਕਿੰਗ ਕੀਤੀ ਗਈ

ਜੰਡਿਆਲਾ ਗੁਰੂ ਕੁਲਜੀਤ ਸਿੰਘ
ਕੋਰੋਨਾਂ ਵਾਇਰਸ ਤੇ ਚਲਦਿਆਂ ਸਿਹਤ ਵਿਭਾਗ ਵੱਲੋਂ ਬਣਾਈ ਗਈ ਸਪੈਸ਼ਲ ਰੈਪਿਡ ਰਿਸਪੋਂਂਸ ਟੀਮ ਜੰਡਿਆਲਾ ਗੁਰੂ ਜੋ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਜਿੱਥੇ ਵੀ ਕੋਈ ਸ਼ੱਕ ਲੱਗਦਾ ਹੈ ਉਥੇ ਚੈਕਿੰਗ ਲਈ ਪਹੁੰਚ ਕਰਦੀ ਹੈ । ਅੱਜ ਟੀਮ ਵੱਲੋਂ ਜੰਡਿਆਲਾ ਗੁਰੂ ਪੁਲਿਸ ਚੌਂਕੀ ਤੋਂ ਮਿਲੀ ਜਾਣਕਾਰੀ ਅਨੁਸਾਰ ਜੂਪੀ ਦੇ ਸ਼ਹਿਰ ਸ਼ਾਮਲੀ ਤੋਂ ਮੁਸਲਮਾਨ ਪਰਿਵਾਰ ਦੀ ਜਾਣਕਾਰੀ ਮਿਲੀ ਜਿੱਥੇ ਉਹਨਾਂ ਦੇ ਕੁੱਝ ਰਿਸ਼ਤੇਦਾਰ ਠਹਿਰੇ ਹੋਏ ਸਨ । ਇਸ ਤੋਂ ਬਾਅਦ ਤੁਰੰਤ ਸਿਹਤ ਵਿਭਾਗ ਦੀ ਟੀਮ ਜੰਡਿਆਲਾ ਗੁਰੂ ਦੇ ਮੁਹੱਲੇ ਪਟੇਲ ਨਗਰ ਵਿਖੇ ਪੁਲਿਸ ਨਾਲ ਪਹੁੰਚੀ ਤੇ ਪੁੱਛ-ਗਿੱਸ਼ ਕੀਤੀ ਅਤੇ ਨਾਲ ਹੀ ਸਾਰੀ ਪਰਿਵਾਰ ਦੀ ਤਸੱਲੀ ਨਾਲ ਜਾਂਚ ਕੀਤੀ ਜਾਂਚ ਦੇ ਵਿਚ ਸਾਰੇ ਸਹੀ ਪਾਏ ਗਏ । ਇਸ ਤੋਂ ਬਾਅਦ ਟੀਮ ਨੇ ਸਾਰੇ ਪਰਿਵਾਰ ਨੂੰ ਕਰੋਨਾਂ ਸਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਬਾਰੇ ਵੀ ਕਿਹਾ ਅਤੇ ਘਰ ਵਿਚ ਟਿਕ ਕੇ ਬਹਿਣ ਲਈ ਕਿਹਾ । ਇਸ ਮੌਕੇ ਹਰਜੀਤ ਸਿੰਧ ਸੈਨਟਰੀ ਇੰਸਪੈਕਟਰ , ਕਵਰਦੀਪ ਸਿੰਘ , ਰਣਜੋਧ ਸਿੰਘ ਦੋਵੇਂ ਐਮ ਪੀ ਐਚ ਮੈਲ , ਅਮਨਦੀਪ ਕੌਰ ਐਮ ਪੀ ਐਚ ਫੀਮੈਲ ਆਦਿ ਹਾਜਰ ਸਨ ।

 1,842 total views,  1 views today

Leave a Reply

Your email address will not be published. Required fields are marked *