ਪੈ੍ਸ ਨੂੰ ਆਪਣੇ ਫ਼ਰਜ਼ ਅਤੇ ਤਾਕਤ ਦਾ ਅਹਿਸਾਸ ਹੋਣਾ ਜਰੂਰੀ!

ਹਰਕੀਰਤ ਕੌਰ
ਪਿੰਡ ਸਭਰਾ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ
ਪੈ੍ਸ ਨੂੰ ਲੋਕਤੰਤਰ ਦੀ ਚੋਥਾ ਮਜ਼ਬੂਤ ਥੰਮ ਹੋਣ ਦਾ ਦਰਜਾ ਦਿੱਤਾ ਗਿਆ ਹੈ। ਇਹ ਇਸ ਕਰਕੇ  ਕਿਉਂਕਿ ਇਹ ਲੋਕਤੰਤਰ ਵਿੱਚ ਕੰਮ ਕਰਨ ਵਾਲੀਆਂ ਤਿੰਨ ਸੰਸਥਾਵਾਂ ਕਾਰਜਪਾਲਿਕਾ , ਵਿਧਾਨਪਾਲਿਕਾ, ਨਿਆਂਪਾਲਿਕਾ ਦੇ ਪ੍ਰਬੰਧ ਉੱਪਰ ਨਜ਼ਰ ਹੀ ਨਹੀਂ ਰੱਖਦਾ ਸਗੋਂ ਲੋੜ ਪੈਣ ਤੇ ਉਸਦੀ ਅਲੋਚਨਾ ਵੀ ਕਰਦਾ ਹੈ। ਇਸ ਤੋਂ ਬਿਨਾ ਬਿਲਕੁਲ ਹੇਠਲੇ ਪੱਧਰ ਤੋਂ ਇੱਕ ਖਾਸ ਕਿਸਮ ਦੀ ਲੋਕ ਰਾਏ ਬਣਾਉਣ ਅਤੇ ਕਾਇਮ ਕਰਨ ਵਿੱਚ ਵੀ ਇਸ ਦੀ ਖਾਸ ਭੂਮਿਕਾ ਹੁੰਦੀ ਹੈ। ਕਿਸੇ ਵੀ ਵੱਡੇ ਜਾਂ ਛੋਟੇ ਅਖਬਾਰ ਨੂੰ ਸਮਗਰੀ ਮੁਹਈਆ ਕਰਨ ਵਿੱਚ, ਜਿੱਥੇ ਛੋਟੇ ਵੱਡੇ ਲੇਖਕ, ਚਿੰਤਕ, ਸਿਆਸੀ ਸਮੀਖਿਆਕਾਰ ਅਤੇ ਪੱਤਰਕਾਰ ਮੋਜੂਦ ਹਨ, ਉੱਥੇ ਵੱਡੀ ਗਿਣਤੀ ਵਿੱਚ ਪੱਤਰ ਪ੍ਰੇਰਕਾਂ ਨੂੰ ਵੀ ਅੱਖੋਂ ਪਰੋਖੇ  ਨਹੀ ਕੀਤਾ ਜਾ ਸਕਦਾ। ਕਿਸੇ ਸਿਆਣੇ ਪੱਤਰਕਾਰ ਨੇ ਠੀਕ ਹੀ ਆਖਿਆ ਹੈ ਕਿ ਇਹ ਪੱਤਰ ਪ੍ਰੇਕ ਅਸਲ ਮਾਅਨਿਆਂ ਵਿੱਚ ਅਖਬਾਰ ਦੀਆਂ ਅੱਖਾਂ, ਹੱਥ ਅਤੇ ਮੂੰਹ ਹੁੰਦੇ ਹਨ। ਪੈ੍ਸ ਨਾਲ ਜੁੜੇ ਇੰਨਾ ਲੋਕਾਂ ਨੂੰ ਰਣ ਵਿੱਚ ਜੂਝਣ ਵਾਂਗ ਬੜੀਆਂ ਚਣੌਤੀਆਂ ਭਰੇ ਮਾਹੋਲ ਵਿੱਚ ਕੰਮ ਕਰਨਾ ਪੈਂਦਾ ਹੈ। ਸਮਾਂ ਗਵਾਹ ਹੈ ਕਿ ਅੱਤਵਾਦ ਦੇ ਦਿਨਾਂ ਵਿੱਚ ਅਜਿਹੇ ਕਈ ਸਾਥੀਆਂ ਨੇ ਜਾਨ ਦੀ ਆਹੂਤੀ ਦਿੱਤੀ  , ਇਸ ਤੋਂ ਬਿਨਾਂ ਇੰਨਾ ਨੂੰ ਬਕਾਇਦਾ ਕੋਈ ਬੱਝਵੀ ਤਨਖਾਹ ਵੀ ਨਹੀ ਸੀ ਮਿਲਦੀ। ਬਹੁਤ ਹੀ ਘੱਟ ਗਿਣਤੀ ਪੱਤਰਕਾਰ ਅਤੇ  ਅਖਬਾਰ ਹਨ ਜੋ ਬਿਨਾਂ ਕਿਸੇ ਪੱਖਪਾਤ ਦੇ ਪਾਠਕਾਂ ਜਾਂ ਦਰਸ਼ਕਾਂ ਮਹੂਰੇ ਸਹੀ ਅਤੇ ਅਸਲ ਤਸਵੀਰ ਪੇਸ਼ ਕਰਨ। ਹਲਾਤ ਇਹੋ ਜਿਹੇ ਵੀ ਦੇਖੇ ਨੇ ਕਿ ਉਨ੍ਹਾਂ ਪੱਤਰਕਾਰਾਂ ਨਾਲ ਕਿਹੜੇ ਸਮੇਂ ਅਣਸੁਖਾਵੀਂ ਘਟਨਾ ਵਾਪਰ ਜਾਵੇ ਕੋਈ ਨਹੀਂ ਪਤਾ। ਅਸਲ ਵਿੱਚ ਪੈ੍ਸ ਇੱਕ ਚੰਗਾ ਸਮਾਜ ਸਿਰਜਣ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਸਕਦਾ ਹੈ। ਸਮਾਜ ਦਾ ਅਸਲ ਚਿਹਰਾ ਸਾਡੇ ਪ੍ਸ਼ਾਸਨ ਦੇ ਮਹੂਰੇ ਪੇਸ਼ ਕਰ ਸਕਦਾ ਹੈ। ਅੱਜਕਲ੍ਹ ਇਹ ਆਮ ਹੀ ਵੇਖਣ ਨੂੰ ਮਿਲ ਜਾਂਦਾ ਹੈ ਕਿ ਮੀਡੀਆ ਆਪਣੀ ਟੀæ ਆਰæ ਪੀ ਵਧਾਉਣ ਲਈ ਪਤਾ ਨਹੀ ਕਿੰਨੀਆਂ ਕੁ ਝੂਠੀਆਂ ਸੱਚੀਆਂ ਗੱਲਾਂ ਬਣਾ ਕੇ ਪੇਸ਼ ਕਰਦਾ ਹੈ। ਜੇਕਰ ਸਿੱਧੀ ਅਤੇ ਸੱਚੀ ਗੱਲ ਕਹਾਂ ਤਾਂ ਅੱਜਕੱਲ ਬਹੁਤਾਤ ਵਿੱਚ ਵਿਕਾਉ  ਅਤੇ ਮੁਨਾਫਾਖੋਰ ਹੋ ਚੁੱਕਾ ਹੈ। ਇਸਦੀ ਇੱਕ ਜਿਊਦੀ ਜਾਗਦੀ ਉਦਾਹਰਣ ਆਜਤਕ ਹੈ, ਜੋ ਆਪਣੇ ਬਹਿਸ ਪੋ੍ਗਰਾਮਾ ਵਿੱਚ ਪਹਿਲਾਂ ਤਾਂ ਹਰ ਪਾਰਟੀ ਦੇ ਲੀਡਰਾਂ ਨੂੰ ਬੁਲਾਵਾਂ ਦਿੰਦਾ ਹੈ, ਪਰ ਬਾਅਦ ਵਿੱਚ ਪੈ੍ਸ ਵਾਲੀਆਂ ਬੀਬੀਆਂ ਬਸ ਮੋਦੀ ਜੀ ਦੀ ਸਰਕਾਰ ਨੂੰ ਹੀ ਮੌਕਾ ਦਿੰਦੀਆਂ ਹਨ, ਬਾਕੀਆਂ ਦੀ ਤਾਂ ਗਰੀਬਾਂ ਦੀ ਅਵਾਜ਼ ਉਸੇ ਵਕਤ ਬੰਦ ਕਰ ਦਿੱਤੀ ਜਾਂਦੀ ਜਦ ਉਹ ਆਪਣੀ ਕੋਈ ਦਲੀਲ ਪੇਸ਼ ਕਰਨ ਦਾ ਯਤਨ ਕਰਦੇ ਹਨ। ਦੂਸਰੀ ਗੱਲ ਕਿ ਸਾਡਾ ਅੱਜ ਦਾ ਮੀਡੀਆਂ ਸਾਡੇ ਦੇਸ਼ ਦੀ ਸੁਰਖਿਆ ਨਾਲ ਸੰਬੰਧਿਤ ਸਾਰੀ ਜਾਣਕਾਰੀ ਲੀਕ ਕਰਦੇ ਹਨ । ਕੋਈ ਨਵੀ ਸੁਰਖਿਆ ਯੋਜਨਾ ਬਣਦੀ ਨਹੀ ਕਿ ਵਾਹੋ ਦਾਹੀ  ਚੀਕੀ  ਜਾਣ ਗੇ ਚੈਨਲਾਂ ਉੱਪਰ ਤਾਂ ਜੋ ਵਰੋਧੀ ਧਿਰ ਨੂੰ ਪਤਾ ਚਲ ਸਕੇ ਕਿ ਸਾਡੀ ਅਗਲੀ ਯੋਜਨਾ ਕੀ ਹੈ  । ਜਿੱਥੋਂ ਤਕ ਮੈਨੂੰ ਲੱਗਦਾ ਅਸੀ ਸਾਰੇ ਇਹ ਗੱਲਾਂ ਸੋਚਦੇ ਹਾਂ ਘਰਾਂ ਵਿੱਚ ਬੈਠਕੇ ਵਿਚਾਰਦੇ ਵੀ ਹਾਂ, ਪਰ ਸਾਡੀ ਹਿੰਮਤ ਨਹੀ ਕਿ ਅਸੀ ਕਿਸੇ ਨੂੰ ਕੁਝ ਸਾਫ ਅਤੇ ਸਿੱਧਾ ਕਹਿ ਸਕੀਏ। ਮੁਕਦੀ ਗੱਲ ਮੀਡੀਆ, ਪੈ੍ਸ ਉੱਪਰ ਇੱਕ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਹੈ ਆਪਣੇ ਸਮਾਜ ਦਾ ਅਸਲ ਚਿਹਰਾ ਸਾਹਮਣੇ ਲੈ ਕੇ ਆਉਣ ਦਾ। ਇਸੇ ਫ਼ਰਜ਼ ਨੂੰ ਪਛਾਣਦੇ ਹੋਏ ਮੀਡੀਆ ਨੂੰ ਚਾਹੀਦਾ ਹੈ ਕਿ ਬਿਨਾ ਕਿਸੇ ਪੱਖਪਾਤ ਅਤੇ ਵਿਤਕਰੇ ਤੋ ਸਹੀ, ਸੱਚੀ ਅਤੇ ਪ੍ਰਭਾਵਪੂਰਣ ਜਾਣਕਾਰੀ ਮੁਹੱਈਆ ਕਰਾਉਣ।

 10 total views,  1 views today

Leave a Reply

Your email address will not be published. Required fields are marked *