ਯੂ ਕੇ ਵਿੱਚ ਲੇਬਰ ਪਾਰਟੀ ਨੇ ਦੱਖਣੀ ਏਸ਼ੀਆਈ ਵਿਰਾਸਤੀ ਮਹੀਨਾ ਮਨਾਉਣ ਦੀ ਅਨੋਖੀ ਸ਼ੁਰੂਆਤ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ ਕੇ ਵਿੱਚ ਲੇਬਰ ਪਾਰਟੀ ਨੇ ਦੱਖਣੀ ਏਸ਼ੀਆਈ ਵਿਰਾਸਤੀ ਮਹੀਨਾ ਮਨਾਉਣ ਦੀ ਅਨੋਖੀ ਸ਼ੁਰੂਆਤ ਕੀਤੀ ਹੈ। ਲੇਬਰਪਾਰਟੀ ਨੇ ਆਪਣੇ ਸੰਸਦ ਮੈਂਬਰਾਂ ਦੇ ਇਤਿਹਾਸ, ਪਿਛੋਕੜ ਅਤੇ ਉਹਨਾ ਦੇ ਵਿਚਾਰਾਂ ਨੂੰ ਲੋਕਾਂ ਨਾਲ ਸਾਂਝਾ ਕਰਦਿਆਂ ਸਭ ਤੋਂ ਪਹਿਲਾਂ ਐਮ ਪੀ ਤਨਮਨਜੀਤ ਸਿੰਘਢੇਸੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਐਮ ਪੀ ਢੇਸੀ ਦਾ ਜਨਮ ਸਲੋਹ (ਬਰਕਸ਼ਾਇਰ) ਵਿੱਚ ਹੋਇਆ, ਪਰ ਚਾਰ ਸਾਲ ਉਹ ਦੱਖਣੀ ਏਸ਼ੀਆ (ਪੰਜਾਬ) ਵਿੱਚਪੜ੍ਹਿਆ ਹੈ। ਉਹਨਾ ਕਿਹਾ ਕਿਹਾ ਕੈਂਬਰਿਜ ਯੂਨੀਵਰਸਿਟੀ ਵਿੱਚ ਮੇਰੀ ਐਮ ਫਿਲ ਵੀ ਦੱਖਣੀ ਏਸ਼ੀਅਨ ਇਤਿਹਾਸ ਵਿੱਚ ਸੀ ਅਤੇ ਇਸਦਾ ਸੰਬੰਧ ਬ੍ਰਿਟੇਨ ਨਾਲ ਸੀ।ਉਹ ਕਹਿੰਦੇ ਹਨ ਕਿ ਮੈਂ ਤਿੰਨ ਦੱਖਣੀ ਏਸ਼ੀਆਈ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਉਰਦੂ ਬੋਲਦਾ ਹਾਂ। ਜਿਸ ਕਰਕੇ ਮੇਰਾ ਹਮੇਸ਼ਾ ਹੀ ਦੱਖਣੀ ਏਸ਼ੀਆ ਅਤੇ ਇਸ ਦੇਅਮੀਰ ਅਤੇ ਵਿਭਿੰਨ ਸਭਿਆਚਾਰ ਨਾਲ ਇੱਕ ਮਜ਼ਬੂਤ ਸਬੰਧ ਰਿਹਾ ਹੈ। ਲੇਬਰ ਪਾਰਟੀ ਵੱਲੋ ਸਾਂਝੀ ਕੀਤੀ ਜਾਣਕਾਰੀ ਵਿੱਚ ਐਮ ਪੀ ਢੇਸੀ ਨੇ ਕਿਹਾ ਕਿ “ਮੈਨੂੰਆਪਣੀ ਪੰਜਾਬੀ ਵਿਰਾਸਤ ਅਤੇ ਬਰਤਾਨਵੀ ਹੋਣ ‘ਤੇ ਮਾਣ ਹੈ। ਉਹ ਪੂਰਬੀ ਅਤੇ ਪੱਛਮੀ ਦੋਵਾਂ ਸਭਿਆਚਾਰਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਹ ਦੱਖਣੀਏਸ਼ੀਆ ਵਿੱਚ ਸ਼ਾਂਤੀ ਅਤੇ ਏਕਤਾ ਨੂੰ ਉਤਸ਼ਾਹਤ ਕਰਨ ਦੇ ਹਾਮੀ ਹਨ।ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਲੋਕਾਂ ਨਾਲ ਪੰਜਾਬ ਦੀ ਵੰਡ ਦੇ ਦਰਦ ਨੂੰ ਸਾਂਝਾ ਕਰਦਿਆਂ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਦੇ ਦੁਖਦਾਈ ਇਤਿਹਾਸ, ਖ਼ਾਸਕਰ ਪੰਜਾਬ ਅਤੇ ਬੰਗਾਲ ਤੋਂ ਸਿੱਖਣਾ ਚਾਹੀਦਾ ਹੈ, ਜਿਸ ਦੌਰਾਨ ਇੱਕ ਮਿਲੀਅਨ ਤੋਂ ਵੱਧ ਲੋਕ ਮਾਰੇ ਗਏ ਅਤੇ 10 ਮਿਲੀਅਨ ਤੋਂ ਵੱਧ ਬੇਘਰ ਹੋ ਗਏ ਸਨ।ਐਮ ਪੀ ਢੇਸੀ ਨੇ ਕਿਹਾ ਹੈ ਕਿ ਉਹ ਪਿਛਲੇ ਕੁਝ ਦਹਾਕਿਆਂ ਦੌਰਾਨ ਵਧੀਆਂ ਵੰਡੀਆਂ ਅਤੇ ਨਫ਼ਰਤਾਂ ਦੀ ਬਜਾਏ ਮੈਂ ਚਾਹੁੰਦਾ ਹਾਂ ਕਿ ਭਾਰਤ ਅਤੇ ਪਾਕਿਸਤਾਨਦਰਮਿਆਨ ਖੁੱਲ੍ਹਿਆ ਕਰਤਾਰਪੁਰ ਸਾਹਿਬ ਲਾਂਘਾ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦਾ ਮਾਰਗ ਬਣ ਜਾਵੇ, ਸਾਰਿਆਂ ਦਰਮਿਆਨ ਏਕਤਾ, ਸਹਿਯੋਗਅਤੇ ਵਿਕਾਸ ਵਧੇ। ” ਐਮ ਪੀ ਢੇਸੀ ਦੇ ਇਹਨਾਂ ਵਿਚਾਰਾਂ ਨਾਲ ਲੇਬਰ ਪਾਰਟੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਉਹਨਾ ਦੇ ਪ੍ਰੀਵਾਰ ਦੀਆਂ ਤਸਵੀਰਾਂ ਵੀਆਮ ਲੋਕਾਂ ਨਾਲ ਸਾਂਝੀਆਂ ਕੀਤੀਆਂ ਹਨ।

 7 total views,  1 views today

Leave a Reply

Your email address will not be published. Required fields are marked *