‘ਕਿਆ ਮੇਰੀ ਸੋਨਮ ਗੁਪਤਾ ਬੇਵਫ਼ਾ ਹੈ’ ਫਿਲਮ ‘ਤੇ ਕੇਸ ਦਰਜ

ਚੰਡੀਗੜ੍ਹ: ਜੱਸੀ ਗਿੱਲ ਦੀ ਨਵੀ ਬਾਲੀਵੁੱਡ ਫ਼ਿਲਮ ‘ਕਿਆ ਮੇਰੀ ਸੋਨਮ ਗੁਪਤਾ ਬੇਵਫ਼ਾ ਹੈ  ਦੇ ਮਾਮਲੇ ‘ਚ ਚੱਲ ਰਹੇ ਵਿਵਾਦ ਮਗਰੋਂ ਕਮਿਸ਼ਨਰੇਟ ਪੁਲਿਸ  ਨੇ ਅੱਜ ਫ਼ਿਲਮ ਦੇ ਨਿਰਮਾਤਾ ‘ਤੇ ਨਿਰਦੇਸ਼ਕ ਸਮੇਤ ਹੋਰਨਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।

ਸੁਣਨ ਵਿੱਚ ਆਇਆ ਹੈ ਕਿ ਇਸ ਫਿਲਮ ਨਾਲ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਸ਼ਿਵ ਸੈਨਾ ਬਾਲ ਠਾਕਰੇ  ਦੇ ਚੰਦਰਕਾਂਤ ਚੱਢਾ  ਦੀ ਸ਼ਿਕਾਇਤ ‘ਤੇ ਫ਼ਿਲਮ ਨਿਰਮਾਤਾ ਸੌਰਭ ਤਿਆਗੀ , ਨਿਰਦੇਸ਼ਕ ਮੁਹੰਮਦ ਅਤਰਵਾਲਾ, ਚਿਰਾਗ ਧਾਰੀਵਾਲ,  ਧਵਨ ਗੱਡਾ , ਅਕਸ਼ੇ ਗੱਡਾ  ਤੇ ਫ਼ਿਲਮ ਦੇ ਪ੍ਰੀਮੀਅਰ ਚਲਾਉਣ ਵਾਲੀ ਜ਼ੀ5 ਦੇ ਮਾਲਕਾਂ ਖ਼ਿਲਾਫ਼ ਦਰਜ ਕੀਤਾ ਹੈ।

ਜਾਣਕਾਰੀ ਮੁਤਾਬਿਕ ਇਸ ਫ਼ਿਲਮ ’ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਹਿੰਦੂ ਜਥੇਬੰਦੀਆਂ ’ਚ ਰੋਸ ਸੀ ‘ਤੇ ਇਸ ਦੇ ਵਿਰੋਧ ’ਚ ਬੀਤੇ ਦਿਨੀਂ ਹਿੰਦੂ ਜਥੇਬੰਦੀਆਂ ਨੇ ਸਮਰਾਲਾ ਚੌਂਕ ਵੀ ਜਾਮ ਕਰ ਦਿੱਤਾ ਸੀ।

 41,655 total views,  548 views today

Leave a Reply

Your email address will not be published. Required fields are marked *