ਸ਼ਾਇਰ ਭਜਨ ਸਿੰਘ ਵਿਰਕ ਦੀ ਗ਼ਜ਼ਲ, ‘ਅੱਖਾਂ ਦਾ ਨੂਰ’ ਨੂੰ ਮਿਲ ਰਿਹਾ ਹੈ ਭਰਪੂਰ ਹੁੰਗਾਰਾ

ਚੰਡੀਗੜ• (ਪ੍ਰੀਤਮ ਲੁਧਿਆਣਵੀ), 26 ਸਤੰਬਰ, 2020 :    ਸੁਪਰ ਸੰਗੀਤ ਮਿਊਜ਼ਿਕ ਕੰਪਨੀ ਅਤੇ ਸਿਰਮੌਰ ਸ਼ਾਇਰ ਤੇ ਪ੍ਰਮੋਟਰ ਦਿਲਬਹਾਰ ਸ਼ੌਕਤ ਜੀ ਵੱਲੋਂ ਪੰਜਾਬੀ ਗ਼ਜ਼ਲ ਦੇ ਅਦੀਬ ਸਾਥੀਆਂ ਲਈ ਸੂਫ਼ੀ ਤੇ ਲੋਕ ਗਾਇਕ ਰਜ਼ਾ ਹੁਸੈਨ ਦੀ ਮਖਮਲੀ ਤੇ ਸੁਰੀਲੀ ਅਵਾਜ਼ ਵਿੱਚ ਗ਼ਜ਼ਲ, ‘ਅੱਖਾਂ ਦਾ ਨੂਰ’, ਸਿੰਗਲ ਟਰੈਕ ਰਲੀਜ਼ ਕੀਤਾ ਗਿਆ ਹੈ। ਇਸ ਟਰੈਕ ਨੂੰ ਸਰੋਤਿਆਂ ਵੱਲੋਂ ਬੇਹੱਦ ਪਿਆਰ ਤੇ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ‘ਅੱਖਾਂ ਦਾ ਨੂਰ’ ਗ਼ਜ਼ਲ ਪੰਜਾਬੀ ਦੇ ਉਸਤਾਦ ਸ਼ਾਇਰ ਭਜਨ ਸਿੰਘ ਵਿਰਕ ਜੀ ਦੀ ਲਿਖੀ ਹੋਈ ਸ਼ਾਹਕਾਰ ਰਚਨਾ ਹੈ। ਇਸ ਟਰੈਕ ਦਾ ਸੰਗੀਤ ਵਿਜੈ ਸ਼ੌਕਤ ਨੇ ਤਿਆਰ ਕੀਤਾ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਿਲਬਹਾਰ ਸ਼ੌਕਤ ਜੀ ਨੇ ਦੱਸਿਆ ਕਿ ‘ਅੱਖਾਂ ਦਾ ਨੂਰ’ ਨਿਰੋਲ ਸਾਹਿਤਕ ਗ਼ਜ਼ਲ ਹੈ, ਜਿਹੜੀ ਕਿ ਹਰ ਵਰਗ ਦੇ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਇਸ ਖੁਬਸੂਰਤ ਮੌਕੇ ਤੇ ਪੁਸ਼ਪਿੰਦਰ ਸਿੰਘ ਵਿਰਕ ( ਯੂ. ਕੇ.), ਮਨੋਜ ਫ਼ਗਵਾੜਵੀ, ਸਲੀਮ ਸੁਲਤਾਨੀ, ਸਿਮਰਨ ਕੌਰ ਧੁੱਗਾ, ਸਿੰਗਰ ਅਨੀਸ਼ਾ ਵਾਲੀਆ, ਅਲੀ ਸ਼ਾਨ ਸ਼ੌਕਤ, ਨਰਿੰਦਰ ਸਿੰਘ ਢੰਡਵਾੜ, ਸਿੰਗਰ ਦੇਬੀ ਬਹੂਆ ਅਤੇ ਅਸ਼ੌਕ ਜ਼ੈਲਦਾਰ ਆਦਿ ਹਾਜ਼ਰ ਸਨ।

 278,300 total views,  1 views today

Leave a Reply

Your email address will not be published. Required fields are marked *