ਲਾਈਫ ਕੇਅਰ ਸੁਸਾਇਟੀ ਵੱਲੋਂ ਪਿੰਡ ਠੱਠਾ ਵਿੱਖੇ ਵਿਆਹ ਲਈ ਦਿੱਤੀ ਰਾਸ਼ਨ ਸਮੱਗਰੀ

ਜੰਡਿਆਲਾ ਗੁਰੂ  (ਪਿੰਕੂ ਆਨੰਦ, ਸੰਜੀਵ ਸੂਰੀ ) ਸਮਾਜ ਸੇਵਾ ਦੇ ਖੇਤਰ ਵਿੱਚ ਨਵੀ ਪਿਰੜ ਪਾ ਰਹੀ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋ ਹਮੇਸ਼ਾ ਲੋੜਵੰਦ ਅਤੇ ਗਰੀਬ ਲੋਕਾ ਦੀ ਸਹਾਇਤਾ ਲਈ ਕਦਮ ਵਧਾ ਰਹੀ ਹੈ ਅਤੇ ਆਏ ਦਿਨ ਕਿਸੇ ਨਾ ਕਿਸੇ ਪਰਿਵਾਰ ਦੀ ਸਹਾਇਤਾ ਕਰਦੇ ਰਹਿੰਦੇ ਹਨ। ਇਸ ਤਹਿਤ ਅੱਜ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ,ਪ੍ਰਧਾਨ ਕਸ਼ਮੀਰ ਸਹੋਤਾ, ਮੁੱਖ ਸਲਾਹਕਾਰ ਮਨਦੀਪ ਸਿੰਘ (ਮੈਨਜਰ ਸਾਡਾ ਪਿੰਡ) ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਬੀੜ ਬਾਬਾ ਬੁੱਢਾ ਸਾਹਿਬ ਦੇ ਨਜਦੀਕ ਪੈਂਦੇ ਪਿੰਡ ਠੱਠਾ ਵਿੱਚ ਇਕ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਰਾਸ਼ਨ ਸਮੱਗਰੀ,ਚੂੜਾ,ਪੰਜ ਸੂਟ,ਜੁੱਤੀ,ਸਬਜੀ ਤੇ ਹੋਰ ਜਰੂਰਤ ਦਾ ਸਮਾਨ ਦਿੱਤਾ ਗਿਆ।ਇਸ ਮੋਕੇ ਚੇਅਰਮੈਨ ਦੀਪਕ ਸੂਰੀ ਤੇ ਮਨਦੀਪ ਸਿੰਘ ਨੇ ਸਾਝੇ ਬਿਆਨ ਰਾਹੀ ਕਿਹਾ ਕਿ ਲਾਈਫ ਕੇਅਰ ਸੁਸਾਇਟੀ ਦੇ ਸਮੂਹ ਮੈਬਰਾ ਦੇ ਸਹਿਯੋਗ ਨਾਲ ਵਿਸ਼ੇਸ ਉਪਰਾਲੇ ਕੀਤੇ ਜਾਦੇ ਹਨ ਤੇ ਲੋੜਵੰਦ ਬੇਟੀਆ ਦੇ ਵਿਆਹ,ਜਰੂਰਤਮੰਦ ਬੱਚਿਆ ਲਈ ਕਾਪੀਆ,ਕਿਤਾਬਾਂ,ਬੂਟ,ਜੁਰਾਬਾਂ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਉਣਾ,ਬਜੁੱਰਗ ਲੋਕਾ ਨੂੰ ਰਾਸ਼ਨ ਦੇਣਾ,ਮੈਡੀਕਲ ਕੈਂਪ ਲਗਾਉਣਾ,ਵੀ੍ਹਲ ਚੇਅਰ,ਟਰਾਈ ਸਾਇਕਲ ਤੇ ਕਈ ਹੋਰ ਪੱਖੌ ਵੀ ਜਰੂਰਤਮੰਦ ਲੋਕਾ ਦੀ ਸਹਾਇਤਾ ਕੀਤੀ ਜਾਦੀ ਹੈ।ਉਨ੍ਹਾਂ ਕਿਹਾ ਕਿ ਹੁਣ ਜਲਦ ਹੀ ਲੋੜਵੰਦ ਪਰਿਵਾਰਾ ਦੀਆ ਧੀਆਂ ਦੇ ਵਿਆਹ ਵੀ ਗੁਰੂਦੁਆਰਾ ਸ਼੍ਰੀ ਛੇਹਰਟਾ ਸਾਹਿਬ ‘ਚ ਮੈਨੇਜਰ ਭਾਈ ਲਾਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਜਾਣਗੇ ਤੇ ਲੋੜ ਅਨੁਸਾਰ ਸਮਾਨ ਦਿੱਤਾ ਜਾਦਾ ਹੈ।ਉਨ੍ਹਾਂ ਕਿਹਾ ਹਰੇਕ ਇਨਸ਼ਾਨ ਨੂੰ ਨਾਮ ਸਿਮਰਨ ਦੇ ਨਾਲ-ਨਾਲ ਆਪਣੀ ਮਹੀਨੇ ਦੀ ਤਨਖਾਹ ਵਿਚੋ ਦਸਵੰਧ ਕੱਢ ਕੇ ਜਰੂਰਤਮੰਦ ਲੋਕਾ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਇਸ ਧਰਤੀ ਤੇ ਆਇਆ ਸਫਲਾ ਹੋ ਸਕੇ।ਇਸ ਮੋਕੇ ਚੇਅਰਮੈਨ ਦੀਪਕ ਸੂਰੀ,ਕਸ਼ਮੀਰ ਸਹੋਤਾ,ਮਨਦੀਪ ਸਿੰਘ,ਕੁਸ਼ਲ ਸ਼ਰਮਾ, ਭਾਈ ਕ੍ਰਿਪਾਲ ਸਿੰਘ, ਸੁਖਦੀਪ ਸਿੰਘ,ਹਰਜਿੰਦਰ ਸਿੰਘ ਅਟਾਰੀ,ਚੇਤਨ ਸ਼ਰਮਾ,ਸਤਨਾਮ ਸਿੰਘ, ਹਰਪ੍ਰੀਤ ਸਿੰਘ,ਰਜੇਸ਼ ਠੁਕਰਾਲ ਆਦਿ ਹਾਜਰ ਸਨ।

 54,571 total views,  2 views today

Leave a Reply

Your email address will not be published. Required fields are marked *