ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਫਰੀਦਕੋਟ ਨੇ ਸਿਹਤ ਮੰਤਰੀ ਬਲਵੀਰ ਸਿੱਧੂ ਦਾ ਪੁਤਲਾ ਫੂਕਿਆ

ਸਿਹਤ ਵਿਭਾਗ ਅੰਦਰ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪੱਕਾ ਕਰਨ ਦੀ ਮੰਗ

ਫਰੀਦਕੋਟ,ਕੋਟਕਪੂਰਾ  (ਰੋਹਿਤ ਆਜ਼ਾਦ ):- ਅੱਜ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਫਰੀਦਕੋਟ ਵੱਲੋਂ ਬਾਬੂ ਸਿੰਘ ਅਤੇ ਗੁਰਮੀਤ ਕੌਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਸਟੇਟ ਕਮੇਟੀ ਦੇ ਫੈਸਲੇ ਮੁਤਾਬਿਕ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਸਬੰਧ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਗਿਆ। ਪਿਛਲੇ ਲੰਮੇ ਸਮੇਂ ਤੋਂ ਸਿਹਤ ਮਹਿਕਮੇ ਅੰਦਰ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਸੇਵਾਵਾਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਲੈ ਕੇ ਨਿਭਾਅ ਰਹੇ ਹਨ ਪਰ ਸਰਕਾਰ ਪਿਛਲੇ 15 ਸਾਲਾਂ ਤੋਂ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਹਰ ਵਾਰ ਪੱਕੇ ਕਰਨ ਦਾ ਵਾਅਦਾ ਕਰਕੇ ਮੁਕਰ ਜਾਂਦੀ ਹੈ, ਹੁਣ ਕਰੋਨਾ ਦੇ ਦੌਰ ਵਿੱਚ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਅਤੇ ਮੇਲ ਮੂਹਰਲੀਆ ਕਤਾਰਾਂ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ, ਕਰੋਨਾ ਮਰੀਜ ਨੂੰ ਲੱਭਣ ਤੋਂ ਲੈ ਕੇ ਉਨ੍ਹਾਂ ਦਾ ਸਸਕਾਰ ਕਰਨ ਤੱਕ ਡਿਊਟੀ ਨਿਭਾ ਰਹੇ ਹਨ ਪਿਛਲੇ ਦਿਨੀਂ 10 ਅਗਸਤ ਨੂੰ ਬਹੁਤ ਹੀ ਜਾਇਜ਼ ਮੰਗ ਕੰਟਰੈਕਟ ਹੈਲਥ ਵਰਕਰ ਫੀਮੇਲ ਨੂੰ ਪੱਕਾ ਕਰਨ ਅਤੇ 1263 ਹੈਲਥ ਵਰਕਰ ਮੇਲ ਦਾ ਪ੍ਰੋਬੇਸਨ ਪੀਰੀਅਡ 2 ਸਾਲ ਦਾ ਕਰਨ ਲਈ ਅਤੇ ਸਮੂਹ ਮੁਲਾਜ਼ਮਾਂ ਨੂੰ covid-19 ਦਾ ਸਪੈਸ਼ਲ ਭੱਤਾ ਲਾਗੂ ਕਰਨ ਲਈ ਸਿਹਤ ਮੰਤਰੀ ਸ੍ਰੀ ਬਲਵੀਰ ਸਿੱਧੂ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸਿਹਤ ਮੰਤਰੀ ਵੱਲੋਂ ਭਰੋਸਾ ਦਿਵਾਇਆ ਸੀ ਕਿ ਬਹੁਤ ਹੀ ਜਲਦੀ ਹੈਲਥ ਵਰਕਰ ਨੂੰ ਅਤੇ ਮੇਲ ਵਰਕਰ ਦਾ ਪ੍ਰੋਬੇਸਨ ਪੀਰੀਅਡ ਨੂੰ ਖਤਮ ਕੀਤਾ ਜਾਵੇਗਾ ਪਰ ਅੱਜ ਇਕ ਮਹੀਨਾ ਬੀਤ ਜਾਣ ਤੇ ਇਨਾ ਦੀ ਸਭ ਕਮੇਟੀ ਜ਼ੋ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਨੀਤੀ ਬਣਾਉਣ ਲਈ ਬਣਾਈ ਗਈ ਸੀ ਉਨਾਂ ਨੇ ਕੋਈ ਵੀ ਮੀਟਿੰਗ ਨਹੀ ਕੀਤੀ ਅਤੇ ਨਾ ਹੀ ਸਿਹਤ ਮੰਤਰੀ ਵਲੋਂ ਕੋਈ ਮੰਗਾਂ ਸਬੰਧੀ ਬਿਆਨ ਦਿੱਤਾ ਗਿਆ। ਹੁਣ ਸਮੂਹ ਮੁਲਾਜ਼‌ਮ ਮਿਤੀ 14 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਮੋਹਾਲੀ ਵਿਖੇ ਪਹੁੰਚ ਕੇ ਰੋਸ ਮਾਰਚ ਕਰਨਗੇ, ਅਤੇ ਝੂਠਾ ਦੇ ਪਰਦੇ ਫਾਸ਼ ਕਰਨਗੇ। ਇਸ ਸਮੇਂ ਬਲਵਿੰਦਰ ਸਿੰਘ, ਰਜਿੰਦਰ ਸਿੰਘ, ਸੁਨੀਲ ਕੁਮਾਰ, ਕਰਮਜੀਤ ਕੌਰ, ਮਨਜੀਤ ਕੌਰ, ਬਲਜਿੰਦਰ ਕੌਰ, ਰਜਿੰਦਰ ਕੌਰ, ਹਰਦੀਪ ਕੌਰ, ਆਦਿ ਵੀ ਹਾਜਰ ਸਨ।

 91 total views,  2 views today

Leave a Reply

Your email address will not be published. Required fields are marked *