ਦੂਰ ਹੋਣਾ ਚਾਹੀਦਾ ਹੈ ਆਮ ਅਤੇ ਖਾਸ ਵਿਚਲਾ ਪਾੜਾ

ਅਸੀਂ ਸਾਰੇ ਮਨੁੱਖ ਪਰਮੇਸ਼ੁਰ ਦੀ ਇੱਕ ਵਿੱਲਖਣ  ਕਲਾਕਾਰੀ ਹਾਂ। ਪ੍ਰਭੂ ਨੇ ਪੂਰੀ ਸ੍ਰਿਸ਼ਟੀ ਦੀ ਰਚਨਾ ਬੜੀ ਹੀ ਨੀਝ ਲਾ ਕੇ ਵਿੱਲਖਣਤਾ ਨਾਲ ਕੀਤੀ ਹੈ। ਆਪ ਇਸ ਕੁਦਰਤ ਦੀ ਰਚਨਾ ਕਰਕੇ ਖੁਦ ਵੀ ਵਿੱਚ ਹੀ ਸਮਾ ਗਿਆ। ਉਸਦੀ ਨਿਗਾਹ ਵਿੱਚ ਹਰ ਜੀਵ ਇੱਕ ਸਮਾਨ ਹੈ। ਇਹ ਤਾਂ ਸਾਡੇ ਵੱਲੋਂ ਪਾਏ ਹੋਏ ਪਾੜੇ ਨੇ ਜੋ ਅਸੀਂ ਧਰਮ, ਜਾਤ, ਰੰਗ , ਨਸਲ  ਉੱਤੇ ਸਾਰੀ ਮਨੁੱਖੀ ਕੌਮ ਨੂੰ ਵੰਡ ਚੁੱਕੇ ਹਾਂ। ਅਮਰੀਕਾ ਦੇ ਸਾਬਕਾ  ਰਾਸਟਰਪਤੀ  ਬਰਾਕ ਓਬਾਮਾ ਵੱਲੋਂ ਕਤਾਰ ਵਿੱਚ ਖੜੋ ਕੇ ਬਰਗਰ  ਖਰੀਦਣ ਦੀ ਤਸਵੀਰ ਜਦੋਂ ਕੁਝ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਸੀ ਤਾਂ ਬੜੇ ਲੋਕ ਇਸ ਗੱਲ ਦੀ ਚਰਚਾ ਕਰ ਰਹੇ ਸੀ ਕਿ ਵਿਦੇਸ਼ਾਂ ਵਿੱਚ ਵੱਡੀਆਂ ਵੱਡੀਆਂ ਹਸਤੀਆਂ ਵੀ ਆਮ ਲੋਕਾਂ ਵਾਂਗ ਹੀ ਵਿਚਰਦੀਆਂ ਹਨ। ਇਸ ਤੋਂ ਇਲਾਵਾ ਹਰ ਆਮ ਖਾਸ ਵਿਅਕਤੀ ਆਪਣੇ ਕੰਮ ਕਰਨ ਵਿੱਚ ਕੋਈ ਸੰਗ ਨਹੀਂ ਮਹਿਸੂਸ ਕਰਦੇ।  ਸਾਡੇ ਇੱਥੇ ਕੋਈ ਪਿੰਡ ਦਾ ਨੰਬਰਦਾਰ ਬਣਜੇ ਜਾਂ ਸਰਪੰਚ ਬਣ ਜੇ ਮਜਾਲ ਆ ਅਗਲਾ ਨੱਕ ਤੇ ਮੱਖੀ ਵੀ ਬੈਠਣ ਦੇਵੇ। ਵਿਦੇਸਾਂ ਅਤੇ ਭਾਰਤ ਦੀ ਰਾਜਨੀਤੀ ਵਿੱਚ ਜਮੀਨ  ਆਸਮਾਨ ਦਾ ਫ਼ਰਕ ਹੈ। ਭਾਰਤ ਵਿੱਚ ਜੇਕਰ ਉੱਚ ਅਹੁਦੇ ਵਾਲੀਆਂ ਸਖਸੀਅਤਾਂ ਨੂੰ ਖਾਸ ਤਵੱਜੋ ਦੇਣੀ ਵੀ ਹੁੰਦੀ ਹੈ ਤਾਂ ਦੂਸਰੇ ਲੋਕਾਂ ਨੂੰ ਆਮ ਹੋਣ ਦਾ ਹੋਣ ਦਾ ਅਹਿਸਾਸ ਨਹੀਂ  ਹੋਣ ਦੇਣਾ ਚਾਹੀਦਾ। ਵਿਦੇਸ਼ਾ ਵਿੱਚ ਨਾ ਤਾਂ ਗੱਡੀਆਂ ਉੱਤੇ ਹੂਟਰ ਲਗਾ ਕੇ ਸੋ਼ਸ਼ੇਬਾਜੀ ਕੀਤੀ ਜਾਂਦੀ ਹੈ ਬਲਕਿ ਪੈਦਲ ਜਾ ਰਹੇ ਲੋਕਾਂ ਨੂੰ ਖਾਸ ਤਵੱਜੋਂ ਦਿੱਤੀ ਜਾਂਦੀ ਹੈ। ਯੂਰਪ ਦੇ ਬਹੁਤ ਸਾਰੇ ਦੇਸਾਂ ਵਿੱਚ ਉੱਚ ਅਹੁੱਦਿਆ ਉੱਪਰ ਬੈਠੀਆਂ ਹਸਤੀਆਂ ਨੇ ਆਪਣੇ ਈ ਮੇਲ ਪਤੇ ਜਨਤਕ ਕੀਤੇ ਹਨ ਤਾਂ ਜੋ ਜਨਤਾ ਦੀਆਂ ਪੇ੍ਸ਼ਾਨੀਆ  ਨੂੰ ਦੂਰ ਕੀਤਾ ਜਾ ਸਕੇ। ਪਰ ਭਾਰਤ ਵਿੱਚ ਆਮ ਲੋਕਾਂ ਵੱਲੋਂ ਚੁਣੇ ਨੇਤਾ ਖਾਸ ਕਿਉ ਬਣ ਜਾਂਦੇ ਹਨ। ਇਹ ਸਵਾਲ ਦੁਨੀਆਂ ਦੇ ਵੱਡੇ ਲੋਕਤੰਤਰ ਲਈ ਚਰਚਾ ਦਾ ਵਿਸ਼ਾ ਹੈ। ਲੋਕਾਂ ਦੇ ਪੈਸਿਆਂ ਨਾਲ ਬਣੀਆਂ ਸੜਕਾਂ ਉੱਤੇ ਵੀ ਸਿਆਸੀ ਨੇਤਾਵਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਸਾਡੇ ਨੇਤਾਵਾਂ ਦੇ ਇਰਦ ਗਿਰਦ ਏਦਾ ਸੁਰਖਿਆ  ਘੇਰਾ ਏਦਾ ਬਣਾਇਆ ਜਾਂਦਾ ਹੈ ਜਿਵੇਂ ਹਰ ਆਮ ਬੰਦੇ ਤੋ ਉਨ੍ਹਾਂ ਨੂੰ ਖਤਰਾ ਹੋਵੇ। ਇਹੀ ਸਭ ਵੋਟਾਂ ਦੇ ਦਿਨਾਂ ਵਿੱਚ ਰਫੂ ਚਕਰ ਹੋ ਜਾਂਦੇ ਹਨ। ਦੂਸਰੇ ਪਾਸੇ ਗੱਲ ਕਰੇਏ ਤਾਂ ਸਾਡੇ ਅੱਜ ਦੇ ਕਲਾਕਾਰ ਵੀ ਨੇਤਾਵਾਂ ਨਾਲੋ ਘੱਟ ਨਹੀਂ। ਪੰਜ ਪੰਜ ਬਾਉਂਸਰ ਨਾਲ ਚੱਕੀ ਫਿਰਦੇ ਕਲਾਕਾਰਾਂ ਨੂੰ ਕੋਈ ਪੁਛੇ ਕਿ ਬਾਈ ਇਹੀ ਜਨਤਾ ਤੁਹਾਨੂੰ ਹਿੱਟ ਕਰੇ ਅਤੇ ਇਹਨਾਂ ਕੋਲੋਂ ਕਾਹਦਾ ਡਰ ਤਹਾਨੂੰ। ਅਸਲ ਵਿੱਚ     ਸਾਡੀ ਪੰਜਾਬੀਆਂ ਦੀ ਮਨੋਦਸ਼ਾ ਵਿੱਚ ਆਪਣੇ ਆਪ ਨੂੰ ਲੋਕਾਂ ਤੋਂ ਅਲੱਗ ਵਿਖਾਉਣ ਦੀ ਬਿਰਤੀ ਘਰ ਕਰ ਚੁੱਕੀ ਹੈ। ਮੇਰੇ ਕਹਿਣ ਤੋਂ ਭਾਵ ਬਿਲਕੁਲ ਨਹੀਂ ਕਿ ਸਾਨੂੰ ਆਪਣੀ ਜਿੰਦਗੀ ਵਿੱਚ ਕੁਝ ਵੱਖਰਾ ਨਹੀ ਕਰਨਾ ਚਾਹੀਦਾ ਅਤੇ ਨਾ ਹੀ ਆਪਣੇ ਕੀਤੇ ਕੰਮਾਂ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ  । ਬਲਕਿ ਸਾਡੀ ਸ਼ਖਸੀਅਤ  ਏਦਾ ਦੀ ਹੋਣੀ ਚਾਹੀਦੀ ਹੈ ਕਿ ਸਾਡੀ ਪਹਿਚਾਣ ਸਾਡੇ ਆਪਣੇਪਣ ਅਤੇ ਨਿਮਰਤਾ ਵਾਲੇ ਵਰਤਾਉ ਨਾਲ ਹੋਵੇ। ਅਸੀਂ ਸਾਰੇ ਬਰਾਬਰ ਹਾਂ, ਨਾ ਤਾਂ ਕੋਈ ਸਾਡੇ ਵਿੱਚ ਛੋਟਾ ਹੈ ਅਤੇ ਨਾ ਹੀ ਨੀਵਾਂ।  ਅਸੀਂ ਸਾਰੇ ਇੱਕ ਹੀ ਪਰਮੇਸ਼ੁਰ ਦੀ ਅੋਲਾਦ ਹਾਂ। ਇੱਕ ਵਧੀਆ ਅਤੇ ਪਿਆਰ ਭਰਿਆ ਮਾਹੌਲ ਸਿਰਜਣ ਲਈ ਜਰੂਰੀ ਹੈ ਕਿ ਆਮ ਅਤੇ ਖਾਸ ਵਿੱਚਲਾ ਪਿਆ ਪਾੜਾ  ਖ਼ਤਮ ਹੋਵੇ।

 170 total views,  1 views today

Leave a Reply

Your email address will not be published. Required fields are marked *