ਕੋਵਿਡ 19  ਲਈ ਸ਼ਰੀਰ ਨੂੰ ਅੰਦਰੌਂ ਤਾਕਤਵਰ ਬਣਾਓ

Anil Dheer
Columnist
Alternative Therapist
Health media Canada

ਮਹਾਂਮਾਰੀ ਕੋਰੋਨਾ ਵਾਇਰਸ ਨੇ ਦੁਨਿਆ ਦੇ ਹਰ ਕੌਨੇ ਵਿੱਚ ਤਬਾਹੀ ਮਚਾਈ ਹੋਈ ਹੈ। ਮੌਤ ਦਾ ਆਂਕੜਾ ਤੇਜੀ ਨਾਲ ਵੱਧ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਤੇ ਵਿਗਿਆਨੀਆਂ ਨੇ ਚਿੰਤਾ ਜ਼ਾਹਿਰ ਕੀਤੀ ਹੈ।ਇਲਾਜ਼ ਲਈ ਸੰਸਾਰ ਭਰ ਵਿੱਚ ਟਰਾਇਲ  ਜ਼ਾਰੀ ਹੈ। ਆਮ ਆਦਮੀ ਤੱਕ ਪਹੁੰਚਣ ਅਤੇ ਕਾਮਯਾਬੀ ਦਾ ਇੰਤਜ਼ਾਰ ਹੈ।ਇਸ ਹਾਲਤ ਵਿਚ ਖਤਰਨਾਕ ਵਾਇਰਸਾਂ ਨਾਲ ਲੜਨ ਲਈ ਪੌਸ਼ਟਿਕ ਖੂਰਾਕ, ਸਪਲੀਮੈਂਟਸ, ਅਤੇ ਕਸਰਤ ਦੁਆਰਾ ਸਰੀਰ ਨੂੰ ਅੰਦਰੋਂ ਤਾਕਤਵਰ ਬਣਾਓ।
ਇਮੀਓੂਨ ਸਿਸਟਮ ਯਾਨਿ ਲਿੰਮਫਾਇਡ ਅੰਗ, ਲਿੰਮਫਨੋਡਸ, ਤਿੱਲ਼ੀ, ਟੌਨਸਿਲ, ਬੌਨ-ਮੈਰੋ, ਥਾਈਮਸ ਗਲੈਂਡ ਨਾਲ ਜੁੜੇ ਰੋਗਾਂ ਲਈ ਅਤੇ ਸਰਕਾਰੀ ਗੈਰ-ਸਰਕਾਰੀ ਪੱਧਰ ਤੇ ਕੋਰੋਨਾ ਵਾਇਰਸ ਤੌਂ ਬਚਾਅ ਲਈ ਜਾਗਰੁਕਤਾ ਦੇ ਬਾਵਜ਼ੂਦ ਰੋਗੀਆਂ ਦਾ ਅਤੇ ਮਰਨ ਵਾਲਿਆਂ ਆਂਕੜਾ ਵੱਧ ਰਿਹਾ ਹੈ। ਸ਼ਰੀਰ ਅਂਦਰ ਇਮਓੁਨਿਟੀ ਪਾਵਰ ਘੱਟ ਹੋ ਜਾਣ ਦੀ ਹਾਲਤ ਵਿੱਚ ਵਿਅਕਤੀ ਤੇਜ਼ੀ ਨਾਲ ਵਾਇਰਸ ਦੇ ਘੇਰੇ ਵਿੱਚ ਆ ਜਾਂਦਾ ਹੈ। ਕੋਰੋਨਾ ਵਾਇਰਸ ਦੇ ਰੋਗੀ ਬੁਖਾਰ, ਦਰਦਾਂ ਦੀ ਹਾਲਤ ਵਿੱਚ, ਖੰਘਣ ਤੇ ਛਿੱਕਾਂ ਮਾਰਨ ਅਤੇ ਨਜ਼ਦੀਕੀ ਨਾਲ ਤੰਦਰੁਸਤ ਵਿਅਕਤੀ ਨੂੰ ਤੇਜ਼ੀ ਨਾਲ ਆਪਣੇ ਘੇਰੇ ਵਿੱਚ ਲੈ ਲੈਂਦੇ ਹਨ। ਇਹ ਢੀਠ ਵਾਇਰਸ ਰੋਗੀ ਦੀ ਨੇੜਤਾ ਕਰਕੇ ਨੱਕ-ਮੂੰਹ ਰਾਹੀਂ ਸ਼ਰੀਰ ਅੰਦਰ ਦਾਖਿਲ ਹੋ ਕੇ ਫੇਫੜਿਆਂ ਤੇ ਅਟੈਕ ਕਰਦਾ ਹੈ। ਬਚਾਅ ਦੇ ਤਰੀਕਿਆਂ ਨਾਲ-ਨਾਲ ਹਰ ਆਦਮੀ ਨੂੰ ਆਪਣੇ ਸ਼ਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਵਿੱਚ ਵਾਧਾ ਕਰਨਾ ਚਾਹੀਦਾ ਹੈ।
ਗਰਭਵਤੀ ਅੋਰਤਾਂ, ਸੀਨਿਅਰਜ਼, ਪੁਰਾਣੀ ਡਾਇਬੀਟੀਜ਼, ਦਮਾ, ਕਮਜੌਰ ਦਿਲ, ਕੈਂਸਰ ਦੇ ਰੋਗੀ, ਛੇਤੀ ਘੇਰੇ ਵਿੱਚ ਆ ਸਕਦੇ ਹਨ। ਤੰਦਰੁਸਤ ਵਿਅਕਤੀ ਬਚਾਅ ਲਈ ਰੋਜ਼ਾਨਾ ਆਪਣੀ ਖੁਰਾਕ ਦੇ ਨਾਲ-ਨਾਲ ਘਰ ਅੰਦਰ ਦਰਵਾਜ਼ਿਆਂ ਦੇ ਹੈਂਡਲ, ਰੇਲਿੰਗ, ਰਸੋਈ ਦੇ ਤੇ ਟੇਬਲ ਟਾਪ, ਟਾਇਲਿਟ ਸੀਟ, ਪਰਸਨਲ ਲੈਪਟਾਪ, ਕੀ-ਬੋਰਡ, ਮੋਬਾਇਲਸ, ਟੇਬਲੇਟਸ ਆਦਿ ਨੂੰ ਡਿਸਇਨਫੈਕਟ ਕਰਨਾ ਚਾਹੀਦਾ ਹੈ। ਰੋਗੀ ਦੇ ਨਜ਼ਦੀਕੀ ਸੰਪਰਕ, ਅੱਖਾਂ, ਨੱਕ, ਮੂੰਹ ਨੂੰ ਬਾਰ-ਬਾਰ ਟੱਚ ਕਰਨ, ਖੰਘ-ਛਿੱਕਾਂ ਵੇਲੇ ਟਿਸ਼ੂ ਦੀ ਵਰਤੌਂ, ਐਂਟੀ-ਬੈਕਟੀਰੀਅਲ ਸਾਬੁਨ, ਸੈਨੀਟਾਈਜ਼ਰ ਦੇ ਨਾਲ-ਨਾਲ ਰੋਗੀ ਨੂੰ ਬਾਹਰ ਨਹੀਂ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ।
ਵਾਇਰਸ-ਬੈਕਟੀਰੀਆ ਦੇ ਰੋਗਾਂ ਤੌਂ ਬਚਾਅ ਤੇ ਇਮਓੂਨ ਸਿਸਟਮ ਦੀ ਤਾਕਤ ਲਈ ਅਗੇ ਲਿਖੇ ਓੁਪਾਅ ਕਰਕੇ ਫਾਇਦਾ ਲੈ ਸਕਦੇ ਹੋ:
ਫੇਫੜਿਆਂ ਨੂੰ ਮਜ਼ਬੂਤ ਕਰਨ ਲਈ ਲੰਬੇ ਸਾਹ ਲਵੋ-ਰੋਕੋ-ਛੱਡਣ ਦੀ ਕ੍ਰਿਆ ਬਾਰ-ਬਾਰ ਕਰੋ।ਯੋਗਾ ਕਰਨ ਵਾਲੇ ਮੈਡੀਟੇਸ਼ਨ, ਪ੍ਰਾਨਾਯਾਮ, ਕਪਾਲਭਾਤੀ, ਤੇ ਮੂੰਹ ਅਂਦਰ ਹਵਾ ਭਰੋ ਤੇ ਛੱਡੋ ਦੀ ਕ੍ਰਿਆ ਰੋਜ਼ਾਨਾ ਕਰਨ।
ਐਂਟੀ-ਆਕਸੀਡੈਂਟ ਡਾਰਕ ਗ੍ਰੀਨ ਮੋਸਮੀ ਰੰਗਦਾਰ ਸਬਜ਼ੀਆਂ ਬ੍ਰੋਕਲੀ, ਪਾਲਕ, ਕੇਲ, ਅੇਵੋਕੇਡਾ, ਬੀਟਰੂਟ, ਬੈਂਗਨ, ਛੱਲ਼ੀ-ਸਵੀਟ ਕੋਰਨ, ਗਾਜ਼ਰ, ਸ਼ਕਰਕੰਦੀ, ਮਸ਼ਰੂਮ, ਨਿੰਬੂ,ਤੇ ਮਿਕਸ ਵੇਜ਼ੀਟੇਬਲ ਸੂਪ, ਅਤੇ ਫੱਲ ਬਲੂ ਬੇਰੀਜ਼, ਲਾਲ-ਹਰੇ-ਕਾਲੇ ਅੰਗੂਰ, ਪਰੂਨ, ਰੇਸਿਨ, ਖਜੂਰ, ਚੇਰੀਜ਼, ਲਾਲ ਬੈਲ-ਪੀਪਰ, ਦੀ ਵਰਤੌਂ ਜ਼ਿਆਦਾ ਕਰੋ।
ਸਵੇਰੇ-ਸ਼ਾਮ ਤਾਜ਼ਾ ਜ਼ਿੰਜ਼ਰ ਜੂਸ ਸ਼ਹਿਦ ਮਿਲਾ ਕੇ ਲਵੋ।
ਤਾਜ਼ੀ ਹਲਦੀ ਦਾ ਸਲਾਦ ਵਿੱਚ ਖੀਰਾ, ਇੰਗਲਿਸ਼ ਕੁਕੂਮਬਰ, ਲੇਟਸ, ਲਾਲ ਪਿਆਜ਼, ਚੁਕੰਦਰ, ਜ਼ਿਆਦਾ ਖਾਓ।
ਸਵੇਰੇ ਜ਼ਾਗਦੇ ਹੀ ਲਸਨ ਕਲੋਵ 1, ਅੱਧਾ ਚਮਚ ਹਲਦੀ ਪਾਓਡਰ 1 ਕੱਪ ਦੁੱਧ ਵਿੱਚ ਓੂਬਾਲ ਕੇ ਇਸਤੇਮਾਲ ਕਰੋ।
ਵਾਇਰਸ-ਬੈਕਟੀਰੀਆ ਤੌਂ ਬਚਾਅ ਲਈ ਪਰਸਨਲ ਹਾਈਜ਼ੀਨ ਦਾ ਖਾਸ ਖਿਆਲ ਰੱਖੋ।
ਡਾਰਕ-ਚਾਕਲੇਟ, ਗ੍ਰੀਨ-ਟੀ, ਸੈਸਮੇ ਤੇ ਸਨਫਲਾਵਰ ਸੀਡਜ਼ ਨੂੰ ਖੁਰਾਕ ਵਿੱਚ ਸ਼ਾਮਿਲ ਕਰੋ।
ਆਯਰਵੈਦਿਕ ਚਿਅਵਨਪ੍ਰਾਸ਼, ਔਲੇ ਦਾ ਮੁਰੱਬਾ ਰੋਜ਼ਾਨਾ ਇਸਤੇਮਾਲ ਕਰਕੇ ਸ਼ਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਪੈਦਾ ਕਰੋ।
ਸ਼ਰਾਬ, ਚੀਨੀ ਘੱਟ ਤੇ ਤੰਬਾਕੂ ਦਾ ਇਸਤੇਮਾਲ ਯਾਨਿ ਸਮੋਕਿੰਗ ਤੌਂ ਬਚੋ।
ਮਲਟੀ-ਵਿਟਾਮਿਨ ਆਦਿ ਸਪਲੀਮੈਂਟਸ ਮਾਹਿਰ ਦੀ ਸਲਾਹ ਨਾਲ ਇਸਤੇਮਾਲ ਕਰਨੇ ਚਾਹੀਦੇ ਹਨ।
ਨੌਟ: ਢੀਠ ਕੋਰੋਨਾ ਵਾਇਰਸ ਦੇ ਲੱਛਣ ਪੈਦਾ ਹੁੰਦੇ ਹੀ ਹਾਲਤ ਨਾ ਬਿਗੜੇ, ਬਿਨਾ ਦੇਰ ਕੀਤੇ ਤੁਰੰਤ ਆਪਣਾ ਟੈਸਟ ਕਰਾਓ ਤੇ ਜ਼ਿੰਦਗੀ ਬਚਾਓ।

 163 total views,  1 views today

Leave a Reply

Your email address will not be published. Required fields are marked *