19 ਸਤੰਬਰ ਤੋਂ ਸ਼ੁਰੂ ਹੋਵੇਗਾ ਆਈਪੀਐਲ, ਭਾਰਤ ਸਰਕਾਰ ਨੇ ਦਿੱਤੀ ਹਰੀ ਝੰਡੀ

ਨਵੀਂ ਦਿੱਲੀ-  ਆਈਪੀਐਲ-2020 ਨੂੰ ਭਾਰਤ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਬੀਸੀਸੀਆਈ ਮੁਤਾਬਕ ਆਈਪੀਐਲ ਦਾ ਫਾਈਨਲ ਸ਼ਡਿਊਲ ਤੈਅ ਹੋ ਗਿਆ ਹੈ। ਹੁਣ ਇਹ ਟੂਰਨਾਮੈਂਟ 19 ਸਤੰਬਰ ਤੋਂ 10 ਨਵੰਬਰ ਤੱਕ ਯੂਏਈ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਦੱਸਿਆ ਕਿ ਟੂਰਨਾਮੈਂਟ 19 ਸਤੰਬਰ ਤੋਂ ਸ਼ੁਰੂ ਹੋ ਕੇ 53 ਦਿਨ ਚੱਲੇਗਾ। ਆਈਪੀਐਲ ਫਾਈਨਲ 10 ਨਵੰਬਰ ਨੂੰ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਸਾਰਕਾਂ ਨੂੰ ਦਿਵਾਲੀ ਦੇ ਹਫ਼ਤੇ ਦਾ ਲਾਭ ਮਿਲੇਗਾ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਆਈਪੀਐਲ ਦੇ 10 ਡਬਲ ਹੈਡਰ (ਇੱਕ ਦਿਨ ‘ਚ ਦੋ ਮੈਚ) ਮੁਕਾਬਲੇ ਖੇਡੇ ਜਾਣਗੇ। ਇਸ ਤੋਂ ਇਲਾਵਾ ਮਹਿਲਾਵਾਂ ਦਾ ਆਈਪੀਐਲ ਵੀ ਖੇਡਿਆ ਜਾਵੇਗਾ।
ਬੀਸੀਸੀਆਈ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਸ਼ਾਮ ਦੇ ਮੁਕਾਬਲੇ ਸਾਢੇ 7 ਵਜੇ ਤੋਂ ਖੇਡੇ ਜਾਣਗੇ। ਆਈਪੀਐਲ ਦੇ ਨਿਯਮਤ ਸਮੇਂ ‘ਚ 30 ਮਿੰਟ ਅੱਗੇ ਆਉਣ ਦਾ ਫ਼ੈਸਲਜਾ ਕੀਤਾ ਗਿਆ ਹੈ, ਜੋ ਕਿ ਪਹਿਲਾਂ ਰਾਤ 8 ਵਜੇ ਸੀ। ਸ਼ਾਮ ਦੇ ਮੈਚ ਇਸ ਵਾਰ ਸਾਢੇ 7 ਵਜੇ ਸ਼ੁਰੂ ਹੋਣਗੇ। ਅਧਿਕਾਰੀ ਨੇ ਕਿਹਾ ਕਿ ਦਰਸ਼ਕਾਂ ਦੇ ਸਟੇਡੀਅਮ ਵਿੱਚ ਆਉਣ ਸਬੰਧੀ ਫ਼ੈਸਲੇ ਅਮੀਰਾਤ ਕ੍ਰਿਕਟ ਬੋਰਡ (ਯੂਏਈ) ਨਾਲ ਚਰਚਾ ਤੋਂ ਬਾਅਦ ਲਿਆ ਜਾਵੇਗਾ।  ਸਾਰੀਆਂ ਫਰੈਂਚਾਇਜ਼ੀ ਨੂੰ ਵੀਜ਼ਾ ਪ੍ਰਕਿਰਿਆ ਸ਼ੁਰੂ ਕਰਨ ਲਈ ਕਹਿ ਦਿੱਤਾ ਗਿਆ ਹੈ। ਟੂਰਮਾਮੈਂਟ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਸਾਰੀਆਂ ਟੀਮਾਂ ਆਈਪੀਐਲ ਲਈ 26 ਅਗਸਤ ਤੋਂ ਬਾਅਦ ਯੂਏਈ ਲਈ ਰਵਾਨਾ ਹੋਣਗੀਆਂ। ਸਾਰੇ ਵਿਦੇਸ਼ੀ ਅਤੇ ਭਾਰਤੀ ਖਿਡਾਰੀ ਚਾਰਟਰਡ ਪਲੇਨ ਰਾਹੀਂ ਸਫ਼ਰ ਕਰਨਗੇ। ਮਹਿਲਾਵਾਂ ਦੇ ਆਈਪੀਐਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਅੱਠ ਫਰੈਂਚਾਇਜ਼ੀ ਲਈ ਟੀਮ ਦੀ ਗਿਣਤੀ 24 ਖਿਡਾਰੀ ਹੋਵੇਗੀ।
ਆਈਪੀਐਲ ਦੀ ਤਰੀਕ ਤੈਅ ਹੋਣ ਦੇ ਨਾਲ ਹੀ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਜਲਦ ਹੀ ਆਪਣੀ ਪ੍ਰਤੀਕਿਰਿਆ ਜਤਾਈ। ਉਨਾਂ ਨੇ ਇੰਸਟਾਗ੍ਰਾਮ ‘ਤੇ ਆਪਣੀ ਇੱਕ ਪੁਰਾਣੀ ਤਸਵੀਰ ਪੋਸਟ ਕੀਤੀ, ਜਿਸ ਵਿੱਚ ਉਹ ਜਸ਼ਨ ਮਨਾਉਂਦੇ ਦਿਖਾਈ ਦੇ ਰਹੇ ਹਨ। ਉਨਾਂ ਨੇ ਇਸ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ ਕਿ ਉਹ ਦੁਬਈ ਲਈ ਜਹਾਜ਼ ਫੜਨ ਵਾਸਤੇ ਹਵਾਈ ਅੱਡੇ ਵੱਲ ਦੌੜ ਰਹੇ ਹਨ।

 79,217 total views,  1,225 views today

Leave a Reply

Your email address will not be published. Required fields are marked *