ਖ਼ਤਰਨਾਕ ਪਾਰਕਿੰਗ ਤਹਿਤ ਪੁਲਿਸ 70 ਡਰਾਈਵਰਾਂ ਦਾ ਕੀਤਾ ਚਲਾਨ

ਗਲਾਸਗੋ, (ਹਰਜੀਤ ਦੁਸਾਂਝ ਪੁਆਦੜਾ)- ਸਕਾਟਲੈਂਡ ‘ਚ ਆਮ ਤੌਰ ‘ਤੇ ਮੌਸਮ ਠੰਢਾ ਰਹਿੰਦਾ ਹੈ ਜਾਂ ਬਾਰਿਸ਼ ਹੁੰਦੀ ਰਹਿੰਦੀ ਹੈ। ਗਰਮੀਆਂ ਦੇ ਛੋਟੇ ਅੰਤਰਾਲ ਦੇ ਮੌਸਮ ‘ਚ ਜਦੋਂ ਕਦੇ ਵੀ ਧੁੱਪ ਨਿਕਲਦੀ ਹੈ ਜਾਂ ਗਰਮੀ ਪੈਂਦੀ ਹੈ ਤਾਂ ਲੋਕ ਬਾਹਰ ਸਮੁੰਦਰੀ ਤੱਟਾਂ ਜਾਂ ਹੋਰ ਆਕਰਸ਼ਿਤ ਥਾਵਾਂ ਨੂੰ ਘੁੰਮਣ ਨਿਕਲ ਜਾਂਦੇ ਹਨ। ਬੀਤੇ ਦਿਨ ਮੌਸਮ ਥੋੜ੍ਹਾ ਗਰਮ ਤੇ ਖ਼ੁਸ਼ਗਵਾਰ ਹੋਣ ਕਰਕੇ ਲੋਕਾਂ ਨੇ ਸਕਾਟਲੈਂਡ ਦੇ ਲੋਚ ਲੋਮੰਡ ਖੇਤਰ ‘ਚ ਪੈਂਦੀਆਂ ਖ਼ੂਬਸੂਰਤ ਝੀਲਾਂ ਵੱਲ ਨੂੰ ਵਹੀਰਾਂ ਘੱਤ ਲਈਆਂ ਅਤੇ ਉਕਤ ਥਾਵਾਂ ‘ਤੇ ਕਾਰ ਪਾਰਕਿੰਗਾਂ ਭਰੀਆਂ ਹੋਣ ਕਰਕੇ ਨਾਲ ਲੱਗਦੀਆਂ ਛੋਟੀਆਂ ਸੜਕਾਂ ‘ਤੇ ਹੀ ਗੱਡੀਆਂ/ਕਾਰਾਂ ਖੜ੍ਹੀਆਂ ਕਰ ਦਿੱਤੀਆਂ। ਪੁਲਿਸ ਨੇ ਇਸ ‘ਤੇ ਸਖ਼ਤ ਨੋਟਿਸ ਲੈਂਦਿਆਂ 70 ਕਾਰਾਂ ਦਾ ਚਲਾਨ ਕੱਟ ਦਿੱਤਾ। ਪੁਲਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਸੜਕ ‘ਤੇ ਖ਼ਤਰਨਾਕ ਤਰੀਕੇ ਨਾਲ ਖੜ੍ਹੀਆਂ ਕਾਰਾਂ ਆਵਾਜਾਈ ‘ਚ ਵਿਘਨ ਪਾਉਂਦੀਆਂ ਹਨ ਅਤੇ ਇਸ ਤਰ੍ਹਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।

 26 total views,  1 views today

Leave a Reply

Your email address will not be published. Required fields are marked *