ਲਾਕਡਾਊਨ ਦੌਰਾਨ ਭੰਗੜਾ ਪਾ ਕੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਲੇ ਰਾਜੀਵ ਗੁਪਤਾ ਨੂੰ ਪੁਆਇੰਟਸ ਆਫ ਲਾਈਟ ਸਨਮਾਨ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲਾਕਡਾਊਨ ਦੌਰਾਨ ਲੋਕਾਂ ਨੂੰ ਭੰਗੜਾ ਪਾ ਕੇ ਉਤਸ਼ਾਹਿਤ ਕਰਨ ਵਾਲੇ ਰਾਜੀਵ ਗੁਪਤਾ ਨੂੰ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੱਲੋਂ ਪੁਆਇੰਟਸ ਆਫ ਲਾeਟੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਜੀਵ ਗੁਪਤਾ ਨੇ ਤਾਲਾਬੰਦੀ ਦੌਰਾਨ ਲੋਕਾਂ ਨੂੰ ਆਨਲਾਇਨ ਭੰਗੜਾ ਸਿਖਾਉਣ ਲਈ ਜਮਾਤਾਂ ਚਲਾਈਆਂ ਅਤੇ ਉਹਨਾਂ ਦਾ ਮੰਨਣਾ ਹੈ ਕਿ ਭੰਗੜਾ ਪਾਉਣ ਨਾਲ ਕਸਰਤ ਵੀ ਹੁੰਦੀ ਹੈ ਅਤੇ ਮਾਨਿਸਕ ਖੁਸ਼ੀ ਵੀ ਮਿਲਦੀ ਹੈ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਰਾਜੀਵ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਤੁਹਾਡੀਆਂ ਆਨਲਾਇਨ ਭੰਗੜਾ ਜਮਾਤਾਂ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਉਰਜਾ ਦਾ ਸੰਚਾਰ ਹੋਇਆ ਹੈ, ਕੋਵਿਡ 19 ਕਾਰਨ ਘਰਾਂ ਵਿੱਚ ਬੈਠੇ ਹਜ਼ਾਰਾਂ ਲੋਕਾਂ ਦਾ ਉਤਸ਼ਾਹ ਵਧਿਆ ਹੈ। ਇਸ ਮੁਸ਼ਕਿਲ ਸਮੇਂ ਵਿੱਚ ਤੁਸੀਂ ਆਇੰਟ ਆਫ ਲਾਇਟ ਸਾਬਤ ਹੋਏ ਹੋ। ਰਾਜੀਵ ਗੁਪਤਾ ਜੋ ਬੀ ਬੀ ਸੀ ਦੇ ਪੱਤਰਕਾਰ ਵੀ ਹਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਲੋਕਾਂ ਦੀ ਸੇਵਾ ਕਰਕੇ ਖੁਸ਼ੀ ਮਿਲੀ ਅਤੇ ਉਹਨਾਂ ਕਦੇ ਵੀ ਇਸ ਸਨਮਾਨ ਬਾਰੇ ਸੋਚਿਆ ਨਹੀਂ ਸੀ। ਜਿਕਰਯੋਗ ਹੈ ਕਿ ਰਾਜੀਵ ਗੁਪਤਾ ਉਲੰਪਿਕਸ 2012 ਦੇ ਸਵਾਗਤੀ ਸਮਾਰੋਹ ਸਮੇਤ ਕਈ ਵਿਸ਼ੇਸ਼ ਸਮਾਰੋਹਾਂ ਵਿੱਚ ਭੰਗੜੇ ਦੀ ਪੇਸ਼ਕਾਰੀ ਦੇ ਚੁੱਕਾ ਹੈ। ਜਦ ਕਿ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਖੁਦ ਵੀ ਭਾਰਤੀ ਸੱਭਿਆਚਾਰ ਪ੍ਰਤੀ ਆਪਣਾ ਸਨੇਹ ਰੱਖਦੇ ਹਨ। ਉਹਨਾਂ ਦੀ ਪਹਿਲੀ ਪਤਨੀ ਮਰੀਨਾ ਦੀ ਮਾਂ ਦੀਪ ਕੌਰ ਦਾ ਸਬੰਧ ਵੀ ਪੰਜਾਬ ਨਾਲ ਸੀ।

 18 total views,  1 views today

Leave a Reply

Your email address will not be published. Required fields are marked *