ਮਹਾਤਮਾ ਗਾਂਧੀ ਜਯੰਤੀ ‘ਤੇ ਸਿੱਕਾ ਜਾਰੀ ਕਰਨ ਵਿਚਾਰ ਕਰ ਰਹੀ ਹੈ ਯੂ ਕੇ ਸਰਕਾਰ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬਰਤਾਨੀਆਂ ਦੀ ਸਰਕਾਰ ਵੱਲੋਂ ਮਹਾਤਮਾ ਗਾਂਧੀ ਜਯੰਤੀ ਮੌਕੇ ਤੇ ਵਿਸ਼ੇਸ਼ ਸਿੱਕਾ ਜਾਰੀ ਕਰਨ ‘ਤੇ ਵਿਚਾਰ ਕਰ ਰਹੀ ਹੈ। ਬਰਤਾਨੀਆਂ ਦੇ ਭਾਰਤੀ ਮੂਲ ਦੇ ਖਜ਼ਾਨਾ ਮੰਤਰੀ ਰਿਸ਼ੀ ਸੁਨਾਕ ਨੇ ਸਿੱਕਾ ਜਾਰੀ ਕਰਨ ਵਾਲੇ ਵਿਭਾਗ ਰੋਇਲ ਮਿੰਟ ਸਲਾਹਕਾਰ ਕਮੇਟੀ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਹੈ ਕਿ ਕਾਲੇ, ਏਸ਼ੀਅਨ ਅਤੇ ਹੋਰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਅਹਿਮ ਕਦਮ ਉਠਾਏ ਜਾਣ। ਬਰਤਾਨਵੀ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੋਇਲ ਮਿੰਟ ਸਲਾਹਕਾਰ ਕਮੇਟੀ ਮਹਾਤਮਾ ਗਾਂਧੀ ਜਯੰਤੀ ਮੌਕੇ ਉਹਨਾਂ ਦੇ ਸਨਮਾਨ ਵਿੱਚ ਇੱਕ ਸਿੱਕਾ ਜਾਰੀ ਕਰਨ ‘ਤੇ ਵਿਚਾਰ ਕਰ ਰਹੀ ਹੈ। 2 ਅਕਤੂਬਰ ਨੂੰ ਮਹਾਤਮਾ ਗਾਂਧੀ ਜਯੰਤੀ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਮਨਾਈ ਜਾਂਦੀ ਹੈ, ਭਾਰਤ ਦੀ ਅਜ਼ਾਦੀ ਦੇ ਲਈ ਉਹਨਾਂ ਦੇ ਸੰਘਰਸ਼ ਨੂੰ ਅਹਿੰਸਕ ਅੰਦੋਲਨਾ ਕਰਕੇ ਜਾਣਿਆ ਜਾਂਦਾ ਹੈ। ਭਾਰਤ ਦੀ ਅਜ਼ਾਦੀ ਤੋਂ ਕੁਝ ਸਮਾਂ ਬਾਅਦ ਹੀ 30 ਜਨਵਰੀ 1948 ਨੂੰ ਉਹਨਾਂ ਦੀ ਨੱਥੂ ਰਾਮ ਗੌਂਡਸੇ ਨੇ ਹੱਤਿਆ ਕਰ ਦਿੱਤੀ ਸੀ। ਖ਼ਬਰਾਂ ਅਨੁਸਾਰ ਵਿੱਤ ਮੰਤਰੀ ਰਿਸ਼ੀ ਸੁਨਾਕ ਨੇ ਆਪਣੇ ਪੱਤਰ ਵਿੱਚ ਬੀਤੇ ਦਿਨਾਂ ਵਿੱਚ ਬਲੈਕ ਲਾਈਵਜ਼ ਮੈਟਰ ਪ੍ਰਦਰਸ਼ਨਾ ਅਤੇ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ। ਉਹਨਾ ਕਿਹਾ ਕਿ ਕਾਲੇ, ਏਸ਼ੀਅਨ ਅਤੇ ਘੱਟ ਗਿਣਤੀ ਭਾਈਛਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕਮੇਟੀ ਨੂੰ ਯੂ ਕੇ ਦੇ ਸਿੱਕਿਆਂ ਤੇ ਉਹਨਾਂ ਨੂੰ ਪਹਿਚਾਣ ਦੇਣ ‘ਤੇ ਵਿਚਾਰ ਕਰਨੀ ਚਾਹੀਦੀ ਹੈ। ਰੋਇਲ ਮਿੰਟ ਸਲਾਹਕਾਰ ਕਮੇਟੀ ਇੱਕ ਅਜ਼ਾਦ ਸੰਸਥਾ ਹੈ ਜਿਸ ਵੱਲੋਂ ਯੂ ਕੇ ਵਿੱਚ ਜਾਰੀ ਹੋਣ ਵਾਲੇ ਸਿੱਕਿਆਂ ਦੇ ਵਿਸ਼ੇ, ਬਣਤਰ ਅਤੇ ਨਮੂਨੇ ਤੈਅ ਕੀਤੇ ਜਾਂਦੇ ਹਨ।

 29 total views,  1 views today

Leave a Reply

Your email address will not be published. Required fields are marked *