ਭਾਰਤੀ ਮੁਲ ਦਾ ਅਮਨ ਵਿਆਸ ਹਤਿਆ ਅਤੇ ਜਬਰਜਨਾਹ ਮਾਮਲੇ ‘ਚ ਦੋਸ਼ੀ ਕਰਾਰ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪਿਛਲੇ ਸਾਲ ਭਾਰਤ ਤੋਂ ਯੂ ਕੇ ਹਵਾਲੇ ਕੀਤੇ ਗਏ 35 ਸਾਲਾ ਅਮਨ ਵਿਆਸ ਨੂੰ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਬਲਾਤਕਾਰ ਅਤੇ ਕਤਲਾਂ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਮਨ ਵਿਆਸ ਨੂੰ ਮਿਸ਼ੇਲ ਸਮਰਾਵੀਰਾ ਦੀ ਹੱਤਿਆ ਕਰਨ ਅਤੇ ਬਲਾਤਕਾਰ ਕਰਨ ਤੋਂ ਬਾਅਦ ਤਿੰਨ ਹੋਰ ਔਰਤਾਂ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਹ ਅਪਰਾਧ ਮਾਰਚ 2009 ਅਤੇ ਮਈ 2009 ਦੇ ਵਿਚਕਾਰ ਉੱਤਰ-ਪੂਰਬੀ ਲੰਡਨ ਦੇ ਵੈਲਥਮਸਟੋਅ ਵਿੱਚ ਵੱਖ-ਵੱਖ ਸਥਾਨਾਂ ‘ਤੇ ਹੋਏ। ਲੰਡਨ ਦੀ ਓਲਡ ਬੇਲੀ ਅਦਾਲਤ ਵਿਚ ਸੁਣਵਾਈ ਦੌਰਾਨ ਵਿਆਸ ਨੂੰ ਸਮਰਾਵੀਰਾ ਦੇ ਕਤਲ ਦਾ ਦੋਸ਼ੀ ਠਹਿਰਾਏ ਜਾਣ ਤੋਂ ਇਲਾਵਾ ਹਮਲਾ ਕਰਨ ਅਤੇ ਹੋਰ ਬਲਾਤਕਾਰ ਦੇ ਮਾਮਲਿਆਂ ‘ਚ ਦੋਸ਼ੀ ਠਹਿਰਾਇਆ ਗਿਆ ਅਤੇ ਅਗਲੇ ਮਹੀਨੇ ਉਸ ਨੂੰ ਸਜ਼ਾ ਸੁਣਾਈ ਜਾਵੇਗੀ।
ਮੈਟਰੋਪਾਲੀਟਨ ਪੁਲਿਸ ਜਾਂਚ ਅਧਿਕਾਰੀ ਸਾਰਜੈਂਟ ਸ਼ਾਲੀਨਾ ਸ਼ੇਖ ਨੇ ਕਿਹਾ, “ਇਸ ਮਾਮਲੇ ਵਿਚ ਨਿਆਂ ਲਈ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਸ ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪਈ। ਦਸ ਸਾਲ ਪਹਿਲਾਂ ਵਿਆਸ ਦਾ ਪਤਾ ਲਗਾਉਣ ਲਈ ਖੋਜ਼ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਪੁਲਿਸ ਜਾਂਚ ਤੋਂ ਪਤਾ ਲੱਗਾ ਕਿ 2011 ਵਿੱਚ ਉਹ ਨਿਊਜ਼ੀਲੈਂਡ ਵਿੱਚ ਸੀ, ਫੇਰ ਉਹ ਸਿੰਗਾਪੁਰ ਚਲਾ ਗਿਆ। ਜੁਲਾਈ 2011 ਵਿੱਚ ਬ੍ਰਿਟਿਸ਼ ਪੁਲਿਸ ਨੂੰ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਨਵੀਂ ਦਿੱਲੀ ਹਵਾਈ ਅੱਡੇ ਤੋਂ ਵਿਆਸ ਨਾਂ ਦੇ ਇੱਕ ਭਾਰਤੀ ਨਾਗਰਕ ਨੂੰ ਗ੍ਰਿਫ਼ਤਾਰ ਕੀਤਾ ਸੀ। ਅਕਤੂਬਰ 2019 ਵਿੱਚ, ਮੈਟਰੋਪਾਲੀਟਨ ਪੁਲਿਸ ਉਸ ਨੂੰ ਨਵੀਂ ਦਿੱਲੀ ਤੋਂ ਲੰਡਨ ਲੈ ਕੇ ਆਈ ਅਤੇ ਅਦਾਲਤੀ ਕਾਰਵਾਈ ਸ਼ੁਰੂ ਕੀਤੀ।
ਅਦਾਲਤ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਉਸਨੇ 24 ਸਾਲ ਦੀ ਉਮਰ ਵਿੱਚ ਇਹ ਅਪਰਾਧ ਕੀਤਾ ਸੀ। ਉਹ ਵਾਲਥਮਸਟੋਅ ਵਿਚ ਇਕੱਲੀ ਔਰਤ ਦੀ ਭਾਲ ਵਿਚ ਸੀ। ਉਸਨੇ 59 ਸਾਲਾ ਔਰਤ ਤੇ ਪਹਿਲਾਂ ਹਮਲਾ ਕੀਤਾ ਅਤੇ ਘਰ ਵਾਪਸ ਆ ਰਹੀ ਮਹਿਲਾ ਨਾਲ ਬਲਾਤਕਾਰ ਕੀਤਾ। ਫਿਰ ਉਸ ਨੇ 46 ਸਾਲ ਅਤੇ 32 ਸਾਲ ਦੀਆਂ ਔਰਤਾਂ ‘ਤੇ ਜਿਨਸੀ ਹਮਲਾ ਕੀਤਾ। ਅਮਨ ਵਿਆਸ ਨੇ 35 ਸਾਲਾ ਵਿਧਵਾ ਸਮਰਾਵੀਰਾ ‘ਤੇ ਜਿਣਸੀ ਹਮਲਾ ਹੀ ਨਹੀਂ ਕੀਥਾ ਬਲਕਿ ਉਸ ਦਾ ਕਤਲ ਵੀ ਕਰ ਦਿੱਤਾ।

 37 total views,  1 views today

Leave a Reply

Your email address will not be published. Required fields are marked *