ਹਸਪਤਾਲ ਦੀ ਮੋਰਚਰੀ ਵਿਚ ਰੱਖੀ ਲਾਸ਼ ਦੇ ਕੰਨ ਤੇ ਬੁੱਲ ਖਾ ਗਏ ਚੂਹੇ

ਡੇਰਾਬਸੀ, –  ਡੇਰਾਬਸੀ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਵਿਚ ਹਾਰਟ ਸਰਜਰੀ ਦੇ ਲਈ ਦਾਖਲ਼ ਹੋਈ 51 ਸਾਲਾ ਜਸਜੋਤ ਕੌਰ ਦੀ ਅਪਰੇਸ਼ਨ ਤੋਂ ਪਹਿਲਾਂ ਹੀ ਮੌਤ ਹੋ ਗਈ। ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ। ਘਰ ਵਾਲੇ ਹਸਪਤਾਲ ਪ੍ਰਬੰਧਕਾਂ ‘ਤੇ ਸਹੀ ਇਲਾਜ ਨਾ ਕਰਨ ਦਾ ਦੋਸ਼ ਲਗਾ ਰਹੇ ਸੀ। ਸ਼ੁੱਕਰਵਾਰ ਨੂੰ ਘਰ ਵਾਲੇ ਜਦ ਲਾਸ਼ ਲੈਣ ਆਏ ਤਾਂ ਦੇਖਿਆ ਕਿ ਮ੍ਰਿਤਕ ਔਰਤ ਦੇ ਬੁੱਲ ਅਤੇ ਕੰਨ ਚੂਹਿਆਂ ਨੇ ਖਾ ਲਏ ਸੀ, ਜਿਸ ਨਾਲ ਲਾਸ਼ ਲਹੂਲੁਹਾਣ ਹੋ ਗਈ। ਗੁੱਸੇ ਵਿਚ ਆਏ ਘਰ ਵਾਲਿਆਂ ਨੇ ਹਸਪਤਾਲ ਵਿਚ ਕਾਫੀ ਹੰਗਾਮਾ ਕੀਤਾ। ਉਨ੍ਹਾਂ ਨੇ ਲਾਪਰਵਾਹੀ ਦੇ ਲਈ ਨਾ ਸਿਰਫ ਹਸਪਤਾਲ ਮੈਨੇਜਮੈਂਟ ਨੂੰ ਦੋਸ਼ੀ ਦੱਸਿਆ ਬਲਕਿ ਉਨ੍ਹਾਂ ‘ਤੇ ਡੈਡ ਬਾਡੀ ਨਾਲ ਛੇੜਛਾੜ ਕਰਨ ਦਾ ਵੀ ਦੋਸ਼ ਲਾਇਆ। ਘਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਤਹਿਸੀਲਦਾਰ ਦੀ ਮੌਜੂਦਗੀ ਵਿਚ ਡੈਡਬਾਡੀ ਨੂੰ ਡੇਰਾਬਸੀ ਸਿਵਲ ਹਸਪਤਾਲ ਵਿਚ ਸ਼ਿਫਟ ਕਰਕੇ ਤਿੰਨ ਡਾਕਟਰਾਂ ਦਾ ਪੈਨਲ ਬਣਾ ਕੇ ਪੋਸਟਮਾਰਟਮ ਕੀਤਾ ਗਿਆ। ਇਸ ਤੋਂ ਲਾਸ਼ ਨੂੰ ਸਸਕਾਰ ਲਈ ਪੰਚਕੂਲਾ ਲਿਜਾਇਆ ਗਿਆ। ਮੈਡੀਕਲ ਡਾਇਰੈਕਟਰ ਬੇਦੀ ਨੇ ਕਿਹਾ ਕਿ ਅਸੀ ਅਪਣੇ ਵਲੋਂ ਇਸ ਦੀ ਜਾਂਚ ਕਰਾਵਾਂਗੇ।

 117 total views,  1 views today

Leave a Reply

Your email address will not be published. Required fields are marked *