ਆਸ ਤੇ ਅਰਦਾਸ ਗੀਤ ਲੈ ਕੇ ਹਾਜ਼ਿਰ ਹੋ ਰਿਹਾ ਗਾਇਕ ਮਨਜੀਤ ਰੂਪੋਵਾਲੀਆ

(ਰਛਪਾਲ ਸਹੋਤਾ) ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਅਸੀਂ ਵਾਅਦੇ ਕਰਕੇ ਮੁੱਕਰੇ ਹਾਂ, ਕੱਚਿਆ ਘਰਾਂ ਚ, ਵਿਆਹ,ਟਰੱਕ ਲਾਇਫ, ਅਜਿਹੇ ਅਨੇਕਾਂ ਸੁਪਰਹਿੱਟ ਗੀਤ ਗਾਉਣ ਵਾਲਾ ਪ੍ਰਸਿੱਧ ਅੰਤਰਰਾਸ਼ਟਰੀ ਪੰਜਾਬੀ ਗਾਇਕ ” ਮਨਜੀਤ ਰੂਪੋਵਾਲੀਆ ” ਜੋ ਆਪਣੇ ਦਰਸ਼ਕਾ ਦੀ ਕਚਹਿਰੀ ਵਿੱਚ ਜਲਦ ਆਪਣਾ ਨਵਾਂ ਗੀਤ “ਆਸ ਤੇ ਅਰਦਾਸ ” ਗੀਤ ਨਾਲ ਹਾਜਰ ਹੋ ਰਿਹਾ ਹੈ । ਕੁਝ ਦਿਨ ਪਹਿਲਾਂ ਹੀ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਰਾਅਲੈਡ ਸਟੂਡੀਓ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਮੁਕੰਮਲ ਕੀਤਾ ਗਿਆ ਹੈ । ਗੀਤਕਾਰ ਜਤਿੰਦਰ ਧੂੜਕੋਟ ਦੇ ਲਿਖੇ ਇਸ ਗੀਤ ਨੂੰ ਸੰਗੀਤਕਾਰ ਨਿੰਮਾ ਵਿਰਕ ਨੇ ਸੰਗੀਤਬੱਧ ਕੀਤਾ ਹੈ । ਸੰਗੀਤਕ ਕੰਪਨੀ ਰਾਏ ਬੀਟਸ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗੀਤ ਦਾ ਵੀਡੀਓ ਜਲਦ ਯੂ ਟਿਊਬ ਅਤੇ ਟੀ .ਵੀ ਚੈਨਲਾਂ ਤੇ ਵੇਖਣ ਨੂੰ ਮਿਲੇਗਾ । ਜ਼ਿਕਰਯੋਗ ਹੈ ਕਿ ਸਾਰੀ ਦੁਨੀਆਂ ਚ ਕਰੋਨਾ ਜਿਹੀ ਭਿਆਨਕ ਬਿਮਾਰੀ ਤੋਂ ਪ੍ਰਭਾਵਿਤ ਹੋਏ ਲੋਕਾਂ ਲਈ ਮੁੜ ਬਹਾਰਾਂ ਹੋਣ ਦੀ ਆਸ ਤੇ ਅਰਦਾਸ ਕਰਦਾ ਇਹ ਗੀਤ ਮਨਜੀਤ ਰੂਪੋਵਾਲੀਆ ਦੇ ਸਰੋਤਿਆਂ ਨੂੰ ਉਹਨਾਂ ਦੇ ਪਹਿਲੇ ਗੀਤਾਂ ਵਾਂਗ ਜਰੂਰ ਪਸੰਦ ਆਵੇਗਾ ।

 772 total views,  1 views today

Leave a Reply

Your email address will not be published. Required fields are marked *