ਸਰਵ ਭਲਾਈ ਪਾਰਟੀ ਦੇ ਆਗੂ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਿਲ

ਪਾਰਟੀ ਵਿੱਚ ਸ਼ਾਮਿਲ ਆਗੂਆਂ ਨੂੰ ਦਿੱਤੀਆਂ ਬਣਦੀਆਂ ਜਿੰਮੇਵਾਰੀਆਂ: ਜਸਵੀਰ ਬੱਗਾ

ਜਲੰਧਰ (ਸੁਖਵਿੰਦਰ ਸਿੰਘ)- ਲੋਕ ਇਨਸਾਫ ਪਾਰਟੀ ਨੂੰ ?ਉਸ ਸਮੇਂ ਭਾਰੀ ਬਲ ਮਿਲਿਆ ਜਦ ਸਰਵ ਭਲਾਈ ਪਾਰਟੀ ਦੇ ਸਿਰਕੱਢ ਆਗੂਆਂ ਵਲੋਂ ਜਿਲਾ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਲੋਕ ਇਨਸਾਫ ਪਾਰਟੀ ਦਾ ਪੱਲਾ ਫੜ ਲਿਆ ਗਿਆ। ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਉਕਤ ਆਗੂਆਂ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਜੀ ਆਇਆਂ ਕਿਹਾ ਗਿਆ। ਇਸ ਮੌਕੇ ਜਿਲਾ ਜਲੰਧਰ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ  ਨੇ ਕਿਹਾ ਕੇ ਉਕਤ  ਆਗੂਆਂ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਭਾਰੀ ਬਲ ਮਿਲਿਆ ਹੈ ਤੇ ਉਕਤ ਆਗੂਆਂ ਨੂੰ ਜਿਲਾ ਪੱਧਰ ਦੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਦਿਹਾਤੀ ਜਿਲਾ ਪ੍ਰਧਾਨ ਸਰੂਪ ਸਿੰਘ ਕਡਿਆਣਾ ਦੀ ਟੀਮ ਵਿੱਚ (1)ਜੋਗਿੰਦਰ ਸਿੰਘ ਚਾਹੜਕੇ ਨੂੰ ਸੀਨੀਅਰ ਮੀਤ ਪ੍ਰਧਾਨ (2)ਜਰਨੈਲ ਸਿੰਘ ਗੀਗਨਵਾਲ ਮੀਤ ਪ੍ਰਧਾਨ (3)ਮਝੈਲ ਸਿੰਘ ਜਨਰਲ ਸਕੱਤਰ ਜਿਲਾ ਜਲੰਧਰ ਅਤੇ ਗੁਰਮੇਲ ਸਿੰਘ ਤੇ ਪਰਵਿੰਦਰ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਬੱਗਾ ਨੇ ਕਿਹਾ ਕੇ ਪਾਰਟੀ ਦੇ ਕੰਮਾ ਨੂੰ ਦੇਖ ਕੇ ਬਹੁਤ ਸਾਰੇ ਲੋਕ ਪਾਰਟੀ ਨਾਲ ਜੁੜ ਰਹੇ ਹਨ ਤੇ 70 ਸਾਲ ਪੁਰਾਣੀਆਂ ਪਾਰਟੀਆਂ ਦੇ ਬਹੁਤ ਸਾਰੇ ਆਗੂ ਸਾਡੇ ਸੰਪਰਕ ਵਿੱਚ ਹਨ। ਆਉਣ ਵਾਲੇ ਦਿਨਾਂ ਵਿੱਚ ਵੱਡੇ ਧਮਾਕੇ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਖਾਲਸਾ, ਕਮਲਜੀਤ ਸਿੰਘ,  ਸੁਖਵਿੰਦਰ ਸਿੰਘ, ਕੁਨਾਲ ਚੱਡਾ ਆਦਿ ਮੌਜੂਦ ਸਨ।

 1,455 total views,  1 views today

Leave a Reply

Your email address will not be published. Required fields are marked *