ਮਹਿੰਗਾਈ ਨੇ ਆਮ ਲੋਕਾਂ ਦਾ ਕੱਢਿਆ ਕਚੂੰਮਰ ਖਾਣ ਤਾਂ ਕੀ ਖਾਣ, 200 ਰੁ: ਕਿੱਲੋਂ ਲੱਸਣ ਅਦਰਕ 120 ਰੁ: ਕਿੱਲੋ  

 ਜੰਡਿਆਲਾ ਗੁਰੂ (ਪਿੰਕੂ ਆਨੰਦ) ਪਹਿਲਾਂ ਹੀ ਮਹਿੰਗਾਈ ਨਾਲ ਆਮ ਲੋਕ ਕਾਫੀ ਪ੍ਰੇਸ਼ਾਨ ਹਨ  ਮਹਿੰਗਾਈ ਦੀ ਮਾਰ ਝੱਲ ਰਹੇ ਹਨ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ !ਅਤੇ ਆਮ ਲੋਕਾਂ ਨਾਲ ਗੱਲਬਾਤ ਕਰਕੇ ਦੇਖਿਆ ਤਾਂ ਲੋਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਨੇ ਤਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ ਬਿਜਲੀ ਦੇ ਬਿੱਲ, ਗੈਸ ਸਿਲੰਡਰ ਤੇ ਖਾਣ ਪੀਣ ਦੀ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਾਂ ਅਤੇ ਜਿੱਥੇ ਕਿ ਸਰਦੀ ਦੇ ਮੌਸਮ ਵਿੱਚ ਇੱਕ ਤਾਂ ਦਿਨ ਛੋਟੇ ਹੁੰਦੇ ਹਨ ਤੇ ਦੂਸਰਾ ਆਮ ਕਾਰੋਬਾਰਾਂ ਉੱਪਰ ਠੰਡ ਦਾ ਬਹੁਤ ਅਸਰ ਪੈਂਦਾ ਹੈ ਕਾਰੋਬਾਰ ਘੱਟ ਚੱਲਦੇ ਹਨ ਦੁਕਾਨਦਾਰ ਤੇ ਦਿਹਾੜੀ ਮਜ਼ਦੂਰ ਲੇਬਰ ਆਮ ਜ਼ਿਆਦਾਤਰ ਲੋਕ ਸਰਦੀਆਂ ਵਿੱਚ ਅੱਗ ਦਾ ਨਿੱਘ ਮਾਣ ਕੇ ਸਰਦੀਆਂ ਦੇ ਦਿਨ ਬਤੀਤ ਕਰਦੇ ਹਨ! ਸਰਦੀਆਂ ਚ ਰਸੋਈ ਘਰਾਂ ਵਿੱਚ ਆਮ ਵਰਤੋਂ ਵਿੱਚ ਆਉਣ ਵਾਲੇ ਪਦਾਰਥਾਂ  ਵਿੱਚੋਂ ਲੱਸਣ ਅਦਰਕ ਆਮ ਰਸੋਈ ਵਿੱਚ ਦਾਲ ਸਬਜ਼ੀ ਦਾ ਮੇਨ ਮਸਾਲਾ ਮੰਨਿਆ ਜਾਂਦਾ ਹੈ! ਅਦਰਕ ਅਤੇ ਲੱਸਣ ਨੂੰ ਗਰਮ ਪਦਾਰਥ ਦੇ ਤੌਰ ਤੇ ਵਰਤਿਆ ਜਾਂਦਾ ਹੈ!ਅਦਰਕ ਲੱਸਣ ਸਰੀਰ ਲਈ ਲਾਹੇਵੰਦ ਹੈ ਸਰਦੀਆਂ ਵਿੱਚ ਆਮ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ ਲੇਕਿਨ ਅਦਰਕ 120  ਰੁਪਏ ਕਿੱਲੋ,ਲੱਸਣ 200 ਰੁਪਏ ਕਿੱਲੋ ,ਪਿਆਜ਼ 70 ਤੋਂ 80 ਰੁਪਏ ਕਿੱਲੋ  ਵਿੱਕ ਰਿਹਾ ਹੈ !ਹੁਣ ਆਮ ਲੋਕ ਖਾਣ ਤਾਂ ਕੀ ਖਾਣ,ਸਰਕਾਰਾਂ ਵਿਸ਼ੇਸ਼ ਤੌਰ ਤੇ ਇਸ ਵੱਲ ਦੇਣ ਧਿਆਨ!

 1,309 total views,  2 views today

Leave a Reply

Your email address will not be published. Required fields are marked *