ਆਪ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਕੀਤਾ ਰਾਜਪੁਰਾ ਦਫਤਰ ਦਾ ਉਦਘਾਟਨ

ਆਪ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਕੀਤਾ ਰਾਜਪੁਰਾ ਦਫਤਰ ਦਾ ਉਦਘਾਟਨ

ਰਾਜਪੁਰਾ (ਤਰੁਣ ਸ਼ਰਮਾ,ਪਰਵਿੰਦਰ ਕੌਰ(ਸੋਨੀਆ) )
ਲੋਕਸਭਾ ਚੋਣਾਂ ਵਿਚ ਆਪ ਪਾਰਟੀ ਦੀ ਪਟਿਆਲਾ ਸੀਟ ਤੋਂ ਉਮੀਦਵਾਰ ਸ਼੍ਰੀ ਮਤਿ ਨੀਨਾ ਮਿੱਤਲ ਨੇ ਅੱਜ ਰਾਜਪੁਰਾ ਦੀ ਪੁਰਾਣੀ ਅਨਾਜ ਮੰਡੀ ਵਿਚ ਆਪਣੇ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਉਹਨਾਂ ਨਾਲ ਵਡੀ ਸੰਖਿਆ ਵਿਚ ਪਾਰਟੀ ਦੇ ਵਲੰਟੀਅਰ ਮੌਜੂਦ ਸਨ।ਇਸ ਮੌਕੇ ਤੇ ਨਾਭਾ ਤੋਂ ਹਲਕਾ ਇੰਚਾਰਜ ਦੇਵ ਮਾਨ ਅਤੇ ਸੀਨੀਅਰ ਨੇਤਾ ਬੰਤ ਸਿੰਘ ਜੀ ਵਿਸੇਸ ਤੋਰ ਤੇ ਪੁਜੇ ਜਿਹਨਾਂ ਨੇ ਰਿਬਨ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਸ੍ਰੀ ਦੇਵ ਮਾਨ ਨੇ ਆਪਣੇ ਭਾਸ਼ਣ ਵਿਚ ਕਾਂਗਰਸੀ ਅਤੇ ਅਕਾਲੀ ਪਾਰਟੀ ਤੇ ਜਮ ਕੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਕੋਈ ਵੀ ਵਿਕਾਸ ਦੇ ਕੰਮ ਨਹੀਂ ਕਰਵਾਏ।ਇਸ ਮੌਕੇ ਜਿਲਾ ਪਟਿਆਲਾ ਦੀ ਉਮੀਦਵਾਰ ਸ਼੍ਰੀ ਮਤਿ ਨੀਨਾ ਮਿੱਤਲ ਨੇ ਵੀ ਵਿਰੋਧੀ ਪਾਰਟੀਆਂ ਤੇ ਜੰਮ ਕੇ ਭੜਾਸ ਕੱਢੀ।ਉਹਨਾਂ ਕਿਹਾ ਕਿ ਸਾਡੀ ਸਰਕਾਰ ਦੇ ਆਉਣ ਤੇ ਅਸੀਂ ਦਿਲੀ ਵਾਂਗ ਸਰਕਾਰੀ ਸਕੂਲਾਂ ਨੂੰ ਤਰਜੀਹ ਦੇਵਾਂਗੇ।ਕਿਉਂਕਿ ਇਥੇ ਦੀ ਮੌਜੂਦਾ ਸਰਕਾਰ ਦੇ ਪ੍ਰਾਈਵੇਟ ਸਕੂਲਾਂ ਨਾਲ ਕਮਿਸ਼ਨ ਤੈਅ ਹਨ । ਉਹਨਾਂ ਕਿਹਾ ਕਿ ਆਪ ਪਾਰਟੀ ਦਾ ਮੁੱਖ ਟੀਚਾ ਸਿੱਖਿਆ ਅਤੇ ਸਿਹਤ ਹੈ ਜੋ ਕਿ ਆਮ ਪਾਰਟੀ ਹੀ ਬਦਲਾਵ ਲਾ ਸਕਦੀ ਹੈਉਹਨਾਂ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹਨਾਂ ਰਾਜੇ ਮਹਾਰਾਜੇਆਂ ਨੇ ਲੋਕਾਂ ਨੂੰ ਯੂਸ ਕੀਤਾ ਹੈ ।ਜਿਹਨਾਂ ਨੇ ਕਿਸਾਨਾਂ ਦੀ ਫਸਲ ਦਾ ਰੇਟ 1850 ਰੁ ਦੇ ਰਹੀ ਹੈ ਜਦਕਿ ਸਵਾਮੀਨਾਥਨ ਰਿਪੋਰਟ ਨਾਲ ਕਿਸਾਨਾਂ ਨੂੰ 2650 ਦਾ ਰੇਟ ਦੇਣਾ ਚਾਹੀਦਾ ਹੈ ।
ਇਸਦੇ ਨਾਲ ਹੀ ਬੀਤੇ ਦਿਨੀ ਆਮ ਆਦਮੀ ਪਾਰਟੀ ਤੋ ਜਿਲਾ ਪਟਿਆਲਾ ਦੀ ਉਮੀਦਵਾਰ ਸ਼੍ਰੀ ਮਤੀ ਨੀਨਾ ਮਿੱਤਲ ਵੱਲ਼ੋ ਨਰਾਜ ਚਲੇ ਆ ਰਹੇ ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਸ਼੍ਰੀ ਮਤੀ ਸਨਦੀਪਾ ਕੰਬੋਜ ਅਤੇ ਉਨ੍ਹਾਂ ਤੇ ਪਤੀ ਜਸਬੀਰ ਸਿੰਘ ਜੱਸੀ ਨੂੰ ਮਨਾਉਣ ਉਨ੍ਹਾਂ ਦੇ ਘਰ ਪਉਂਚੇ ਇਸ ਮੋਕੇ ਨੀਨਾ ਮਿੱਤਲ ਨੇ ਨਰਾਜ ਚਲੇ ਆ ਰਹੇ ਪਾਰਟੀ ਆਗੁਆ ਨੂੰ ਭਰੋਸਾ ਦਿੱਤਾ ਕਿ ਪਾਰਟੀ ਵੱਲੋ ਨਵੀ ਕਾਰਜ ਕਾਰਨੀ ਬਣਾਈ ਜਾ ਰਹੀ ਹੈ ਕਿਜ ਵਿੱਚ ਸਾਰੇ ਵਰਕਰਾ ਨੂੰ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ। ਅਤੇ ਪਾਰਟੀ ਲਈ ਜੋ ਵੀ ਵੱਡੇ ਫੈਸਲੇ ਲੈਣੇ ਹਨ ਉਹ ਸਭ ਵਰਕਰਾ ਅਤੇ ਪਾਰਟੀ ਆਗੁਆ ਦੀ ਸਹਿਮਤੀ ਨਾਲ ਲਏ ਜਾਣਗੇ।
ਇਸ ਮੌਕੇ ਤੇ ਮਾਲਵਾ ਜੋਨ 3 ਦੇ ਜਨਰਲ ਸੈਕਟਰੀ ਸ਼੍ਰੀ ਅਸ਼ੋਕ ਅਰੋੜਾ,ਮਨੀਸ਼ ਬਤਰਾ,ਕੁਲਵਿੰਦਰ ਕੌਰ, ਮਨੀਸ਼ ਸੂਦ,ਸੰਦੀਪ ਧਵਨ ਸਹਿਤ ਕਈ ਪਾਰਟੀ ਵਰਕਰ ਮੌਜੂਦ ਸਨ।

 3,022 total views,  2 views today

Leave a Reply

Your email address will not be published. Required fields are marked *