ਮੋਦੀ ਨੇ ਦੇਸ਼ ਦਾ ਨਹੀ ਵੰਡੇ ਘਰਾਣਿਆ ਦਾ ਅੰਡਾਨੀ ਅੰਬਾਨੀ ਦਾ ਕਿਤਾ ਹੈ ਵਿਕਾਸ :- ਮਹਾਰਾਣੀ ਪਰਨੀਤ ਕੌਰ

ਮੋਦੀ ਨੇ ਦੇਸ਼ ਦਾ ਨਹੀ ਵੰਡੇ ਘਰਾਣਿਆ ਦਾ ਅੰਡਾਨੀ ਅੰਬਾਨੀ ਦਾ ਕਿਤਾ ਹੈ ਵਿਕਾਸ :- ਮਹਾਰਾਣੀ ਪਰਨੀਤ ਕੌਰ

ਰਾਜਪੁਰਾ, 8 ਅਪ੍ਰੈਲ (ਤਰੁਣ ਸ਼ਰਮਾ ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਵਿਕਾਸ ਤਾਂ ਨਹੀਂ ਕੀਤਾ ਸਗੋਂ ਇਸਦੇ ਉਲਟ ਵੱਡੇ ਘਰਾਣਿਆਂ ਅੰਡਾਨੀ ਤੇ ਅੰਬਾਨੀ ਗਰੁੱਪਾਂ ਦਾ ਵੱਧ ਵਿਕਾਸ ਕੀਤਾ ਹੈ। ਜਿਸ ਕਰਕੇ ਅੱਜ ਦੇਸ਼ ‘ਚ ਮਹਿੰਗਾਈ ਘਟਣ ਦੀ ਬਜਾਏ ਹੋਰ ਵਧ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਨੇ ਨੇੜਲੇ ਪਿੰਡ ਨਲਾਸ ‘ਚ ਪ੍ਰਾਚੀਨ ਸ਼ਿਵ ਮੰਦਰ ‘ਚ ਨਤਮਸਤਕ ਹੋਣ ਤੋਂ ਬਾਅਦ ਨਵੀਂ ਅਨਾਜ਼ ਮੰਡੀ ਰਾਜਪੁਰਾ ਵਿਖੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਦੀ ਅਗਵਾਈ ਹੇਠ ਰੱਖੇ ਚੋਣ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਹਲਕਾ ਘਨੋਰ ਵਿਧਾਇਕ ਮਦਨ ਲਾਲ ਜਲਾਲਪੁਰ, ਸ਼ਕਤੀ ਪ੍ਰਾਜੈਕਟ ਪੰਜਾਬ ਇੰਚਾਰਜ ਨਿਰਭੈ ਸਿੰਘ ਮਿਲਟੀ, ਪਟੇਲ ਕਾਲਜ਼ ਮਨੇਜਮੈਂਟ ਪ੍ਰਧਾਨ ਗੁਰਿੰਦਰ ਸਿੰਘ ਦੂਆ, ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਕੌਂਸਲਰ ਜਗਦੀਸ ਜੱਗਾ, ਬਲਾਕ ਕਾਂਗਰਸ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਬਾਰ ਐਸੋਸੀਏਸ਼ਨ ਪ੍ਰਧਾਨ ਸੁੱਚਾ ਸਿੰਘ ਰਾਠੋਰ, ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ ਸਮੇਤ ਹੋਰ ਮੋਜੂਦ ਸਨ। ਪਰਨੀਤ ਕੌਰ ਨੇ ਕਿਹਾ ਕਿ ਉਹ ਕਾਂਗਰਸ ਸਰਕਾਰ ਵੱਲੋਂ ਆਪਣੇ 2 ਸਾਲਾਂ ਦੇ ਕਾਰਜ਼ਕਾਲ ‘ਚ ਕਰਵਾਏ ਗਏ ਵਿਕਾਸ ਕਾਰਜ਼ਾਂ ਦੇ ਮੱਦੇਨਜ਼ਰ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਹਲਕਾ ਪਟਿਆਲਾ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਹੱਕ ‘ਚ ਵੋਟ ਭੁਗਤਾਉਣ ਲਈ ਅਪੀਲ ਕੀਤੀ। ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਵਿਧਾਇਕ ਜਲਾਲਪੁਰ ਨੇ ਪਰਨੀਤ ਕੌਰ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਆਪਣੇ ਵਿਧਾਨ ਸਭਾ ਹਲਕਿਆਂ ਤੋਂ ਵੱਡੀ ਲੀਡ ਨਾਲ ਜਿਤਾਅ ਕੇ ਪਾਰਲੀਮੈਂਟ ‘ਚ ਭੇਜਣਗੇ। ਇਸ ਦੌਰਾਨ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਨੇ ਸਮੂਹ ਆੜਤੀ ਭਰਾਵਾਂ ਦੀ ਤਰਫੋਂ ਵਿਸ਼ਵਾਸ਼ ਦੁਆਇਆ ਕਿ ਉਹ ਕਾਂਗਰਸ ਪਾਰਟੀ ਉਮੀਦਵਾਰ ਪਰਨੀਤ ਕੌਰ ਨੂੰ ਭਾਰੀ ਬਹੁੱਮਤ ਨਾਲ ਜਿਤਾਉਣਗੇ। ਇਸ ਮੌਕੇ ਸਾਬਕਾ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਮੈਂਬਰ ਬਲਾਕ ਸੰਮਤੀ ਜਗਰੂਪ ਸਿੰਘ ਹੈਪੀ, ਮਹਿੰਦਰ ਸਹਿਗਲ, ਸਰਪੰਚ ਐਨ.ਪੀ.ਪਬਰੀ, ਫਕੀਰ ਚੰਦ ਬਾਂਸਲ, ਹਰੀ ਚੰਦ ਫੋਜ਼ੀ, ਮੇਜਰ ਸਿੰਘ, ਸੰਜੀਵ ਕਮਲ, ਓਮ ਪ੍ਰਕਾਸ਼ ਭਟੇਜ਼ਾ, ਅਜਮੇਰ ਸਿੰਘ, ਸਤੀਸ਼ ਡਾਹਰਾ, ਹਰਦੇਵ ਸਿੰਘ ਸਿਆਲੂ, ਮਲਕੀਤ ਉਪਲਹੇੜੀ, ਬਲਜਿੰਦਰ ਗਿਰ, ਬਲਦੀਪ ਬੱਲੂ, ਤਰੁਣ ਕਟਾਰੀਆ ਸਮੇਤ ਕਾਂਗਰਸੀ ਆਗੂ ਹਾਜਰ ਸਨ।

 5,141 total views,  1 views today

Leave a Reply

Your email address will not be published. Required fields are marked *