ਜੰਡਿਆਲਾ ਗੁਰੂ ਸ਼ਹਿਰ ਵਿੱਚ ਰੱਖੜੀ ਦੇੇ ਤਿਉਹਾਰ ਕਾਰਨ ਬਾਜ਼ਾਰਾਂ ਵਿੱਚੋ  ਰੌਣਕਾਂ ਗਾਇਬ

ਜੰਡਿਆਲਾ ਗੁਰੂ 2 ਅਗਸਤ (ਪਿੰਕੂ ਆਨੰਦ) ਜੰਡਿਆਲਾ ਗੁਰੂ ਸ਼ਹਿਰ ਵਿੱਚ ਰੱਖੜੀ ਦਾ ਤਿਉਹਾਰ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜਿਸ ਦਿਨ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਦੀ ਹੈ ਤੇ ਉਸ ਦੀ ਸੁਰੱਖਿਆ ਦੀ ਕਾਮਨਾ ਕਰਦੀ ਹੈ। ਪਰ ਇਸ ਬਾਰ ਕੋਰੋਨਾ ਮਹਾਮਾਰੀ ਨੂੰ ਲੈ ਕੇ ਬਾਜ਼ਾਰਾਂ ਵਿੱਚੋ  ਰੱਖੜੀ ਦੇ ਤਿਉਹਾਰ ਨੂੰ ਲੈ ਕੇ ਰੌਣਕਾਂ ਘਟ ਗਈਆਂ ਹਨ। ਦੁਕਾਨਦਾਰ ਵੀ ਮੰਦੀ ਦੀ ਮਾਰ ਝੱਲ ਰਹੇ ਹਨ।ਇਸ ਸਬੰਧੀ ਪੈ੍ਸ ਨਾਲ ਗੱਲਬਾਤ ਕਰਦਿਆ ਗੋਗੀ ਜੈਨ ਜਨਰਲ ਸਟੋਰ ਦੇ ਮਾਲਕ  ਨੇ ਦੱਸਿਆ ਕਿ ਪਹਿਲਾ  ਰੱਖੜੀ ਦੇ ਤਿਉਹਾਰ ਮੌਕੇ ਗ੍ਰਾਹਕਾਂ ਦੀ ਪੂਰੀ ਭਰਮਾਰ ਹੁੰਦੀ ਸੀ ਤੇ ਲੋਕਾਂ ਵਲੋਂ ਰੱਖੜੀਆਂ ਦੀ ਖੂਬ ਖ੍ਰੀਦਦਾਰੀ ਕੀਤੀ ਜਾਂਦੀ ਸੀ। ਪਰ ਇਸ ਬਾਰ ਕੋਰੋਨਾ ਮਹਾਮਾਰੀ ਦੇ ਕਾਰਨ ਲੋਕ ਬਾਜ਼ਾਰਾਂ ਵਿੱਚ ਆਉਣ ਤੋਂ ਕਤਰਾ ਰਹੇ ਹਨ।ਗੋਗੀ ਜੈਨ ਨੇ  ਨੇ ਕਿਹਾ ਕਿ ਪਿਛਲਾ ਸੀਜਨ ਕਾਫ਼ੀ ਜਿਆਦਾ ਚੰਗਾ ਰਿਹਾ ਸੀ। ਪਰ ਇਸ ਬਾਰ ਕੋਰੋਨਾ ਮਹਾਮਾਰੀ ਦੇ ਚਲਦਿਆਂ ਸੀਜਨ ਠੀਕ ਨਹੀਂ ਰਿਹਾ, ਉਹ ਸਵੇਰ ਤੋਂ ਗ੍ਰਾਹਕਾਂ ਦਾ ਇੰਤਜਾਰ ਕਰ ਰਹੇ ਹਨ। ਰੱਖੜੀ ਵਿਕਰੇਤਾ ਗੋਗੀ ਜੈਨ, ਨੰਦ, ਗੋਰਵ,ਬਿੱਟੂ, ਨੇ ਦੱਸਿਆ ਕਿ ਬਾਜ਼ਾਰਾਂ ‘ਚ ਪਹਿਲਾਂ ਵਰਗੀਆਂ ਰੌਣਕਾਂ ਨਹੀਂ ਹਨ। ਕੋਰੋਨਾ ਦੇ ਕਾਰਨ ਇਸ ਬਾਰ ਪਿਛਲੇ ਸਾਲ ਦੇ ਮੁਕਾਬਲੇ 40 ਫ਼ੀਸਦੀ ਮਾਲ ਘੱਟ ਮੰਗਵਾਇਆ ਗਿਆ ਹੈ। ਲੋਕ ਬਾਜ਼ਾਰਾਂ ਵਿੱਚ ਘੱਟ ਹੀ ਨਜ਼ਰ ਆ ਰਹੇ ਹਨ। ਬਜ਼ਾਰਾਂ ਵਿੱਚ ਪੂਰੀ ਮੰਦੀ ਆ ਗਈ ਹੈ।

 129 total views,  2 views today

Leave a Reply

Your email address will not be published. Required fields are marked *